post

Jasbeer Singh

(Chief Editor)

Haryana News

ਐਕਸਰਸਾਈਜ਼ ਕਰਦਾ 35 ਸਾਲਾ ਨੌਜਵਾਨ ਹਾਰਟ ਅਟੈਕ ਆਉਣ ਕਾਰਨ ਡਿੱਗਣ ਤੋਂ ਬਾਅਦ ਹੋਈ ਮੌਤ

post-img

ਐਕਸਰਸਾਈਜ਼ ਕਰਦਾ 35 ਸਾਲਾ ਨੌਜਵਾਨ ਹਾਰਟ ਅਟੈਕ ਆਉਣ ਕਾਰਨ ਡਿੱਗਣ ਤੋਂ ਬਾਅਦ ਹੋਈ ਮੌਤ ਫਰੀਦਾਬਦ, 4 ਜੁਲਾਈ 2025 : ਹਰਿਆਣਾ ਦੇ ਫਰੀਦਾਬਾਦ ਸ਼ਹਿਰ ਵਿਖੇ ਸਿਹਤ ਬਣਾਉਣ ਲਈ ਜਿੰਮ ਜਾਂਦੇ ਪੰਕਜ ਨਾਮੀ ਨੌਜਵਾਨ ਨੂੰ ਅੱਜ ਜਿੰਮ ਵਿਚ ਐਕਸਰਸਾਈਜ਼ ਕਰਦੇ ਵੇਲੇ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਹੋਸ਼ ਵਿਚ ਨਾ ਆਉਣ ਤੋਂ ਬਾਅਦ ਉਸਨੂੰ ਡਾਕਟਰਾਂ ਵਲੋ਼ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਕੌਣ ਹੈ ਪੰਕਜ ਫਰੀਦਾਬਾਦ ਦਾ ਵਸਨੀਕ ਪੰਕਜ ਜੋ ਕਿ ਇਕ ਬਿਲਡਰ ਹੈ ਆਪਣਾ ਭਾਰ ਘਟ ਕਰਨ ਲਈ ਅਤੇ ਸਿਹਤਮੰਦ ਹੋਣ ਦੇ ਚਲਦਿਆਂ ਕਸਰਤ ਕਰਨ ਲਈ ਜਿੰਮ ਜਾਂਦਾ ਸੀ ਪਰ ਅੱਜ ਹਾਰਟ ਅਟੈਕ ਆਉਣ ਕਾਰਨ ਉਹ ਕਸਰਤ ਪੂਰੀ ਕਰਕੇ ਘਰ ਵਾਪਸ ਹੀ ਨਹੀਂ ਜਾ ਸਕਿਆ। ਪੰਕਜ ਦੇ ਡਿੱਗਦਿਆਂ ਹੀ ਜਿੰਮ ਵਿਚ ਮੌਜੂਦ ਹੋਰ ਲੋਕ ਪਹੁੰਚ ਗਏ ਪਰ ਕਿਸੇ ਨੂੰ ਥੋੜਾ ਜਿਹਾ ਵੀ ਅਹਿਸਾਸ ਨਹੀਂ ਹੋਇਆ ਕਿ ਪੰਕਜ ਨੂੰ ਹਾਰਟ ਅਟੈਕ ਆਇਆ ਹੈ ਤੇ ਉਹ ਮਰ ਗਿਆ ਹੈ ਪਰ ਪੰਕਜ ਦੇ ਸਰੀਰ ਵਿਚ ਕੋਈ ਵੀ ਹਰਕਤ ਨਾ ਹੋਣ ਕਾਰਨ ਬਾਅਦ ਵਿਚ ਜਾ ਕੇ ਪਤਾ ਲੱਗਿਆ ਕਿ ਪੰਕਜ ਦੀ ਤਾਂ ਮੌਤ ਹੋ ਗਈ ਹੈ।

Related Post