July 6, 2024 01:30:18
post

Jasbeer Singh

(Chief Editor)

Latest update

ਬੇਮੌਸਮੀ ਮੀਂਹ ਨੇ ਲਾਹ’ਤਾ ‘ਆਪ’ ਦੇ ਮੁਆਵਜ਼ੇ ਦੇ ਲਾਰਿਆਂ ਦਾ ਰੰਗ : ਜੋਸ਼ੀ

post-img

ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਅੱਧੇ ਤੋਂ ਵੱਧ ਪੰਜਾਬ ’ਚ ਸੋਨੇ ਰੰਗੀ ਕਣਕ ਮਿੱਟੀ ਕਰ ਕੇ ਸੂਬੇ ’ਚ ਪਹਿਲਾਂ ਹੀ ਬਦਹਾਲੀ ਦੀ ਹਾਲਤ ’ਚ ਫਸੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਦੋਂ ਕਿ ਸੂਬੇ ਦੇ ਕਿਸਾਨਾਂ ਨੂੰ ਅਜੇ ਪਿਛਲੇ ਸਾਲ ਦੌਰਾਨ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਨਸੀਬ ਨਹੀਂ ਹੋਇਆ। ਉਧਰ ਸੀਐੱਮ ਭਗਵੰਤ ਮਾਨ ਲਗਾਤਾਰ ਮੁਆਵਜ਼ੇ ਦੇ ਲਾਰਿਆਂ ਦੀ ਸਿਆਸਤ ਕਰਨ ’ਚ ਰੁੱਝੇ ਹੋਏ ਹਨ। ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਅੱਧੇ ਤੋਂ ਵੱਧ ਪੰਜਾਬ ’ਚ ਸੋਨੇ ਰੰਗੀ ਕਣਕ ਮਿੱਟੀ ਕਰ ਕੇ ਸੂਬੇ ’ਚ ਪਹਿਲਾਂ ਹੀ ਬਦਹਾਲੀ ਦੀ ਹਾਲਤ ’ਚ ਫਸੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਦੋਂ ਕਿ ਸੂਬੇ ਦੇ ਕਿਸਾਨਾਂ ਨੂੰ ਅਜੇ ਪਿਛਲੇ ਸਾਲ ਦੌਰਾਨ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਨਸੀਬ ਨਹੀਂ ਹੋਇਆ। ਉਧਰ ਸੀਐੱਮ ਭਗਵੰਤ ਮਾਨ ਲਗਾਤਾਰ ਮੁਆਵਜ਼ੇ ਦੇ ਲਾਰਿਆਂ ਦੀ ਸਿਆਸਤ ਕਰਨ ’ਚ ਰੁੱਝੇ ਹੋਏ ਹਨ। ਇਹ ਤਿੱਖਾ ਸਿਆਸੀ ਵਿਅੰਗ ਭਾਜਪਾ ਦੇ ਸੂਬਾ ਮੀਡੀਆ ਮੁਖੀ ਤੇ ਸਾਬਕਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਵਿਨੀਤ ਜੋਸ਼ੀ ਨੇ ਸੂਬੇ ਦੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਦੇ ਹੋਏ ਜਾਰੀ ਪ੍ਰੈੱਸ ਨੋਟ ਜ਼ਰੀਏ ਕੀਤਾ।ਜੋਸ਼ੀ ਨੇ ਕਿਹਾ ਕਿ ਜਿਵੇਂ ਕਿ ਪਹਿਲਾਂ ਪੰਜਾਬੀ ਦਾ ਇਕ ਮਸ਼ਹੂਰ ਗੀਤ ਹੈ, ‘ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।’ ਹੁਣ ਲੱਗਦਾ ਹੈ ਕਿ ਇਸ ਗੀਤ ਦੇ ਬੋਲ ਬਦਲਣੇ ਪੈਣਗੇ ਕਿ ‘ਤੇਰਾ ਮੁਆਵਜ਼ਾ ਹੈ ਸ਼ਰਾਬੀਆਂ ਦੀ ਗੱਪ ਵਰਗਾ।’ ਉਨ੍ਹਾਂ ਕਿਹਾ ਕਿ ਸ਼ਾਇਦ ਸੂਬੇ ਦੇ ਕਿਸਾਨ ਅਜੇ ਤੱਕ ਭੁੱਲੇ ਨਹੀਂ ਕਿ ਕਿਵੇਂ ਪਿਛਲੇ ਸਾਲ ਹੜ੍ਹਾਂ ਨੇ ਪੰਜਾਬ ’ਚ ਤਬਾਹੀ ਮਚਾਈ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਧ-ਚੜ੍ਹ ਕੇ ਖਰਾਬ ਹੋਈਆਂ ਫਸਲਾਂ ਦੇ ਨਾਲ-ਨਾਲ ਮੀਂਹ ਦੀ ਮਾਰ ਨਾਲ ਮਰੀਆਂ ਮੁਰਗੀਆਂ, ਬੱਕਰੀਆਂ ਤੇ ਭੇਡਾਂ ਤੱਕ ਦੇ ਤੁਰੰਤ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।ਜੋਸ਼ੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਖਰਾਬ ਮੌਸਮ ’ਚ ਫਿਰੋਜ਼ਪੁਰ ਤੇ ਫਰੀਦਕੋਟ ’ਚ ਚੋਣ ਰੈਲੀਆਂ ਦੌਰਾਨ ਕਣਕ ਦੇ ਖਰਾਬੇ ਲਈ ਮੁਆਵਜ਼ਾ ਦੇਣ ਦਾ ਐਲਾਨ ਤਾਂ ਕਰ ਰਹੇ ਹਨ ਪਰ ਇਹ ਭੁੱਲ ਰਹੇ ਨੇ ਕਿ ਅਜੇ ਤਕ ਉਨ੍ਹਾਂ ਵੱਲੋਂ ਪਹਿਲਾਂ ਐਲਾਨੇ ਫ਼ਸਲੀ ਖਰਾਬੇ ਦਾ ਮੁਆਵਜ਼ਾ ਵੀ ਗੱਪ ਸਾਬਤ ਹੋਇਆ ਹੈ।ਜੋਸ਼ੀ ਨੇ ਕਿਹਾ ਕਿ ਬੀਤੇ ਸ਼ੁੱਕਰਵਾਰ ਨੂੰ ਜਲੰਧਰ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ, ਮੋਗਾ ਤੇ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਸਮੇਤ ਕਈ ਇਲਾਕਿਆਂ ’ਚ ਮੀਂਹ, ਹਨੇਰੀ ਤੇ ਗੜੇਮਾਰੀ ਨੇ ਕਣਕ ਸਮੇਤ ਹੋਰ ਫਸਲਾਂ ਤਬਾਹ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਦਾਣਾ ਮੰਡੀਆਂ ’ਚ ਮੀਂਹ ਦੇ ਪਾਣੀ ’ਚ ਤੈਰ ਰਹੀ ਖਰੀਦ ਲਈ ਸੁੱਟੀ ਗਈ ਕਣਕ ਬਿਆਨਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਫਸਲੀ ਸਾਂਭ-ਸੰਭਾਲ ਦੇ ਪ੍ਰਬੰਧਾਂ ਦੀ ਥਾਂ ਤਿਹਾੜ ਜੇਲ੍ਹ ’ਚ ਬੰਦ ਕੇਜਰੀਵਾਲ ਦੀਆਂ ਮੁਲਾਕਾਤਾਂ ਨੂੰ ਵੱਧ ਤਵੱਜੋ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

Related Post