
ਨਾਭਾ ਪੁਲਸ ਨੇ ਕੀਤੇ ਚੋਰਾਂ ਕੋਲੋਂ ਚੋਰੀ ਕੀਤੇ ਰੁਪਏਬਰਾਮਦ ; ਕੀਤਾ ਮਾਮਲਾ ਦਰਜ
- by Jasbeer Singh
- July 24, 2024

ਨਾਭਾ ਪੁਲਸ ਨੇ ਕੀਤੇ ਚੋਰਾਂ ਕੋਲੋਂ ਚੋਰੀ ਕੀਤੇ ਰੁਪਏਬਰਾਮਦ ; ਕੀਤਾ ਮਾਮਲਾ ਦਰਜ ਨਾਭਾ, 24 ਜੁਲਾਈ (ਭੁਪਿੰਦਰ ਭੂਪਾ) : ਥਾਣਾ ਸਦਰ ਨਾਭਾ ਦੀ ਪੁਲਸ ਨੇ ਸਿਕਾਇਤਕਰਤਾ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਹਿਆਣਾ ਕਲਾਂ ਥਾਣਾ ਸਦਰ ਨਾਭਾ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਧਾਰਾ 305, 331 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜੀਤ ਸਿੰਘ ਪੁੱਤਰ ਨਸੀਬ ਸਿੰਘ, ਗੁਰਸੇਵਕ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀਆਨ ਪਿੰਡ ਹਿਆਣਾ ਕਲਾਂ ਥਾਣਾ ਸਦਰ ਨਾਭਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਗਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਹਿਆਣਾਕਲਾਂ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈ ਤੇ 23 ਜੁਲਾਈ ਨੂੰਉਪਰੋਕਤ ਵਿਅਕਤੀਆਂ ਨੇ ਦਿਨ ਵੇਲੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਗੋਲਕ ਦਾ ਜਿੰਦਰਾ ਤੋੜ ਕੇ ਪੈਸੇ ਚੋਰੀ ਕਰ ਲਏ। ਜਿਸ ਤੇ ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਗੁਰਜੀਤ ਸਿੰਘ ਕੋਲੋਂ 700 ਰੁਪਏ ਅਤੇ ਗੁਰਸੇਵਕ ਸਿੰਘ ਕੋਲੋ. 580 ਰੁਪਏ ਬਰਾਮਦ ਕੀਤੇ ਗਏ ਹਨ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂਕਰ ਦਿੱਤੀ ਹੈ।