go to login
post

Jasbeer Singh

(Chief Editor)

National

ਅਮਰੀਕੀ ਅਦਾਲਤ ਨੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾ਼ਿਜਸ਼ ਮਾਮਲੇ ਵਿਚ ਭਾਰਤ ਸਰਕਾਰ, ਅਜੀਤ ਡੋਵਾਲ ਤੇ ਹੋਰ ਅਧਿਕਾਰੀ ਕੀ

post-img

ਅਮਰੀਕੀ ਅਦਾਲਤ ਨੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾ਼ਿਜਸ਼ ਮਾਮਲੇ ਵਿਚ ਭਾਰਤ ਸਰਕਾਰ, ਅਜੀਤ ਡੋਵਾਲ ਤੇ ਹੋਰ ਅਧਿਕਾਰੀ ਕੀਤੇ ਤਲਬ ਨਵੀਂ ਦਿੱਲੀ : ਸੰਸਾਰ ਦੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਇਕ ਅਦਾਲਤ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਸਨੂੰ ਮਾਰਨ ਦੀ ਸਾਜਿ਼ਸ਼ ਬਾਰੇ ਜਾਰੀ ਕੀਤੇ ਸਿਵਲ ਕੇਸ ਵਿਚ ਭਾਰਤ ਸਰਕਾਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸਾਬਕਾ ਰਾਅ ਮੁਖੀ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ ਤੇ ਭਾਰਤੀ ਵਪਾਰੀ ਨਿਖਿਲ ਗੁਪਤਾ ਦੇ ਨਾਂ ’ਤੇ ਸੰਮਨ ਜਾਰੀ ਕੀਤੇ ਗਏ ਹਨ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਅਦਾਲਤ ਨੇ ਨਵੀਂ ਦਿੱਲੀ ਤੇ ਹੋਰ ਜਿਹਨਾਂ ਨੂੰ ਸੰਮਨ ਜਾਰੀ ਕੀਤੇ ਹਨ, ਨੂੰ 21 ਦਿਨਾਂ ਵਿਚ ਆਪਣਾ ਜਵਾਬ ਦਾਇਰ ਕਰਨ ਵਾਸਤੇ ਕਿਹਾ ਹੈ। ਭਾਰਤ ਸਰਕਾਰ ਨੇ ਹਾਲੇ ਤੱਕ ਸੰਮਨਾਂ ਬਾਰੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ ।

Related Post