
Veet Baljit ਨੇ ਗਾਇਆ Sidhu Moose Wala ਦਾ ਗੀਤ, ਪਿਤਾ ਬਲਕੌਰ ਸਿੰਘ ਦੇ ਨਹੀਂ ਰੁਕੇ ਪੈਰ, ਪਾਇਆ ਖੂਬ ਭੰਗੜਾ
- by Jasbeer Singh
- March 28, 2024

Veet Baljit sang Sidhu Moose wala song: ਪੰਜਾਬੀ ਗਾਇਕ ਵੀਤ ਬਲਜੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਭੰਗੜਾ ਪਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਸ਼ੋਅ ਦੌਰਾਨ ਵੀਤ ਬਲਜੀਤ ਨੇ ਮੂਸੇਵਾਲਾ ਦਾ ਗੀਤ ਗਾਇਆ। ਇਸ ਦੌਰਾਨ ਮਰਹੂਮ ਗਾਇਕ ਦਾ ਪਿਤਾ ਬਲਕੌਰ ਸਿੰਘ ਉੱਥੇ ਹੀ ਮੌਜੂਦ ਸੀ। ਆਪਣੇ ਪੁੱਤਰ ਦਾ ਗੀਤ ਸੁਣ ਬਲਕੌਰ ਸਿੰਘ ਦੇ ਪੈਰ ਨਹੀਂ ਰੁਕੇ ਅਤੇ ਉਨ੍ਹਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਤੁਸੀ ਵੀ ਵੇਖੋ ਇਹ ਵੀਡੀਓ...ਗਾਇਕ ਅਤੇ ਲਿਖਾਰੀ ਵੀਤ ਬਲਜੀਤ ਨੇ ਇਹ ਵੀਡੀਓ ਆਪਣੇ ਸੋਸ਼ਲ਼ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਉੱਠ ਪੁੱਤ ਝੋਟਿਆ ਮੂਸੇ ਵਾਲਿਆ 💪💪... ਕਲਾਕਾਰ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂ਼ਜ਼ਰ ਨੇ ਕਮੈਂਟ ਕਰ ਲਿਖਿਆ, ਸਿਰਾ ਕਰਤਾ ਵੀਤ ਵੀਰੇ ਸਿੱਧੂ ਦਾ ਬਾਪੂ ਖੁ ਕਰਤਾ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬਹੁਤ ਸਾਰਾ ਪਿਆਰ ਬਾਈ ਜੀ, ਭਰਾ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਸੁਣਦਾ, ਅੱਜ ਦਿਲ ਖੁਸ਼ ਹੋ ਗਿਆ ਬਾਪੂ ਨੂੰ ਪਿਆਰ ਦੇਣ ਵਾਸਤੇ... ਵੀਤ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਹਾਰਟ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ। ਦੱਸ ਦੇਈਏ ਕਿ ਵੀਤ ਬਲਜੀਤ ਨੇ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਗੀਤ ਗਾਉਣ ਦੇ ਨਾਲ-ਨਾਲ ਕਈ ਮਸ਼ਹੂਰ ਸਿਤਾਰਿਆਂ ਲਈ ਗੀਤ ਲਿਖੇ ਵੀ ਹਨ। ਉਨ੍ਹਾਂ ਦੇ ਗੀਤ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕਾਂ ਵੱਲ਼ੋਂ ਗਾਏ ਗਏ ਹਨ। ਵੀਤ ਬਲਜੀਤ ਵੱਲੋਂ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਗਏ ਹਨ। ਉਹ ਖੁਦ ਸਿੰਗਲ ਤੇ ਡਿਊਟ ਸੌਂਗ ਦੇ ਨਾਲ ਆਪਣੀ ਗਾਇਕੀ ਦਾ ਜਲਵਾ ਦਿਖਾ ਚੁੱਕੇ ਹਨ। ਉਹ ਆਪਣੀ ਗਾਇਕੀ ਅਤੇ ਗੀਤਕਾਰੀ ਦੇ ਜਰਿਏ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ। ਇਸ ਤੋਂ ਇਲਾਵਾ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।