post

Jasbeer Singh

(Chief Editor)

National

`ਗ੍ਰੈਪ-4’ ਲਾਗੂ ਹੋਣ ਪਿੱਛੋਂ ਦਿੱਲੀ `ਚ ਮੋਟਰ-ਗੱਡੀਆਂ ਦੀ ਆਵਾਜਾਈ ਘਟੀ

post-img

`ਗ੍ਰੈਪ-4’ ਲਾਗੂ ਹੋਣ ਪਿੱਛੋਂ ਦਿੱਲੀ `ਚ ਮੋਟਰ-ਗੱਡੀਆਂ ਦੀ ਆਵਾਜਾਈ ਘਟੀ ਨਵੀਂ ਦਿੱਲੀ,20 ਦਸੰਬਰ 2025 : ਦਿੱਲੀ ਸਰਕਾਰ ਨੇ ਕਿਹਾ ਹੈ ਕਿ ਪੜਾਅਵਾਰ ਜਵਾਬ ਕਾਰਜ ਯੋਜਨਾ ਗੈਪ-4 ਅਧੀਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਪਿੱਛੋਂ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ `ਤੇ ਮੋਟਰ-ਗੱਡੀਆਂ ਦੀ ਆਵਾਜਾਈ `ਚ ਕਾਫ਼ੀ ਕਮੀ ਆਈ ਹੈ। ਇਸ ਤੋਂ ਇਲਾਵਾ ਜਾਇਜ਼ ਪ੍ਰਦੂਸ਼ਣ ਅਧੀਨ ਕੰਟਰੋਲ ਸਰਟੀਫਿਕੇਟਾਂ ਨਾਲ ਸਬੰਧਤ ਨਿਯਮਾਂ ਦੀ ਜਨਤਕ ਪਾਲਣਾ `ਚ ਵਾਧਾ ਹੋਇਆ ਹੈ। ਪ੍ਰਦੂਸ਼ਣ ਕੰਟਰੋਲ ਉਪਾਵਾਂ ਦੇ ਅਸਰ ਦੇ ਮੁਲਾਂਕਣ ਲਈ ਨਿਗਰਾਨੀ ਮੁਹਿੰਮ ਸ਼ੁਰੂ ਇਕ ਅਧਿਕਾਰਤ ਬਿਆਨ ਅਨੁਸਾਰ ਰਾਜਧਾਨੀ `ਚ ਹਵਾ ਦੇ ਵਧ ਰਹੇ ਪ੍ਰਦੂਸ਼ਣ ਨੂੰ ਧਿਆਨ `ਚ ਰੱਖਦਿਆਂ ਦਿੱਲੀ ਸਰਕਾਰ ਵੱਲੋਂ ਵੀਰਵਾਰ ਲਾਗੂ ਕੀਤੇ ਗਏ ਸਖ਼ਤ ਪ੍ਰਦੂਸ਼ਣ ਕੰਟਰੋਲ ਉਪਾਵਾਂ ਦੇ ਅਸਰ ਦਾ ਮੁਲਾਂਕਣ ਕਰਨ ਲਈ ਇਕ ਵਿਆਪਕ ਨਿਗਰਾਨੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕੈਬਨਿਟ ਸਹਿਯੋਗੀਆਂ ਤੇ ਸਬੰਧਤ ਵਿਭਾਗਾਂ ਤੋਂ ਮਿਲੇ ਫੀਡਬੈਕ ਦੀ ਸਮੀਖਿਆ ਕੀਤੀ ਤੇ ਵੇਖਿਆ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਉਪਾਵਾਂ ਦੇ ਜ਼ਮੀਨੀ ਪੱਧਰ `ਤੇ ਉਸਾਰੂ ਨਤੀਜੇ ਮਿਲ ਰਹੇ ਹਨ।

Related Post

Instagram