July 6, 2024 00:57:38
post

Jasbeer Singh

(Chief Editor)

Latest update

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾ

post-img

Vijay Sampla ਨੇ ਕਿਹਾ ਕਿ ਉਹ ਟਕਸਾਲੀ ਭਾਜਪਾ ਵਰਕਰ ਵਾਂਗ ਕੰਮ ਕਰ ਰਹੇ ਹਨ ਪਰ ਕੁੱਝ ਲੋਕ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਨਾਲ ਧੋਖ਼ਾ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡ ਰਹੇ ਸਿਰਫ਼ ਉਨ੍ਹਾਂ ਨੇ ਹਾਈ ਕਮਾਂਡ ਤੋਂ ਸਫ਼ਾਈ ਮੰਗੀ ਹੈ ਕਿ ਪਾਰਟੀ 'ਚ ਉਨ੍ਹਾਂ ਦੀ ਕੀ ਥਾਂ ਹੈ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ (Vijay Sampla) ਦੀ ਅਜੇ ਵੀ ਪਾਰਟੀ ਨਾਲ ਨਾਰਾਜ਼ਗੀ ਜਾਰੀ ਹੈ। ਅੱਜ ਹਫਤੇ 'ਚ ਦੂਜੀ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ (Sunil Jakhar), ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ (Vijay Rupani) ਵਿਸ਼ੇਸ਼ ਤੌਰ ’ਤੇ ਸਾਂਪਲਾ ਦੇ ਘਰ ਪਹੁੰਚੇ। ਪਾਰਟੀ ਟਿਕਟ ਨਾ ਮਿਲਣ ਤੋਂ ਦੁਖ਼ੀ ਤੇ ਨਾਰਾਜ਼ ਵਿਜੇ ਸਾਂਪਲਾ ਨੂੰ ਹਾਈਕਮਾਂਡ ਬੇਸ਼ਕ ਨਾਲ ਤੁਰਨ ਦੇ ਦਾਅਵੇ ਕਰ ਰਹੀ ਹੈ ਪਰੰਤੂ ਕਈ ਦਿਨਾਂ ਬਾਅਦ ਆਪਣੀ ਚੁੱਪੀ ਤੋੜਦਿਆਂ ਉਨ੍ਹਾਂ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਅਤੇ ਉਨ੍ਹਾਂ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਰੱਜ ਕੇ ਭੜਾਸ ਕੱਢੀ। ਮੀਡੀਆ ਦੇ ਮੁਖ਼ਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਕੋਲੋਂ ਅਸਤੀਫ਼ਾ ਲੈ ਕੇ ਸੰਗਠਨ ਲਈ ਕੰਮ ਕਰਨ ਦਾ ਹੁਕਮ ਤਾਂ ਦਿੱਤਾ ਤੇ ਉਹ ਸਭ ਕੁਝ ਛੱਡ ਕੇ ਪਾਰਟੀ ਲਈ ਕੰਮ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਮੈਨੂੰ ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਉਨ੍ਹਾਂ ਨਾਲ ਹੋ ਕੀ ਰਿਹਾ ਹੈ। ਪਾਰਟੀ ਆਪਣੇ ਹੀ ਬਣਾਏ ਨਿਯਮਾਂ ਨੂੰ ਤੋੜ ਕੇ ਪਰਿਵਾਰਵਾਦ ਨੂੰ ਹੀ ਤਵੱਜੋਂ ਦੇ ਰਹੀ ਹੈ। ਉਨ੍ਹਾਂ ਦਾ ਰਾਜਸੀ ਜੀਵਨ ਸਾਫ਼ ਸੁਥਰਾ ਹੈ ਪਰੰਤੂ ਪਾਰਟੀ ਦੇ ਹੀ ਅੰਦਰਲੇ ਵਿਰੋਧੀਆਂ ਵਲੋਂ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੇਰੇ 'ਤੇ ਕੋਈ ਦੋਸ਼ ਹੈ ਤਾਂ ਉਨ੍ਹਾਂ ’ਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਜਿਹੜੇ ਲੋਕ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਉਹ ਟਕਸਾਲੀ ਭਾਜਪਾ ਵਰਕਰ ਵਾਂਗ ਕੰਮ ਕਰ ਰਹੇ ਹਨ ਪਰ ਕੁੱਝ ਲੋਕ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਨਾਲ ਧੋਖ਼ਾ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡ ਰਹੇ ਸਿਰਫ਼ ਉਨ੍ਹਾਂ ਨੇ ਹਾਈ ਕਮਾਂਡ ਤੋਂ ਸਫ਼ਾਈ ਮੰਗੀ ਹੈ ਕਿ ਪਾਰਟੀ 'ਚ ਉਨ੍ਹਾਂ ਦੀ ਕੀ ਥਾਂ ਹੈ

Related Post