July 6, 2024 01:41:18
post

Jasbeer Singh

(Chief Editor)

Latest update

Virender Sehwag ਨੇ ਚੁਣੀ T20 World Cup 2024 ਲਈ ਭਾਰਤ ਦੀ ਪਲੇਇੰਗ-11, ਹਾਰਦਿਕ ਪਾਂਡਿਆ ਦੀ ਜਗ੍ਹਾ ਇਸ ਖਿਡਾਰੀ ਨੂ

post-img

T20 World Cup 2024 : ਹੈਰਾਨੀਜਨਕ ਫੈਸਲਾ ਇਹ ਹੈ ਕਿ ਸਹਿਵਾਗ ਨੇ ਭਾਰਤ ਦੇ ਪਲੇਇੰਗ-11 'ਚ ਹਾਰਦਿਕ ਪਾਂਡਿਆ ਨੂੰ ਮੌਕਾ ਨਹੀਂ ਦਿੱਤਾ। ਆਓ ਜਾਣਦੇ ਹਾਂ ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਪਲੇਇੰਗ-11 ਜਿਸ ਨੂੰ Virender Sehwag ਨੇ ਚੁਣਿਆ ਹੈ। : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ (Virender Sehwag) ਨੇ ਟੀਉੱਥੇ ਹੀ ਹੈਰਾਨੀਜਨਕ ਫੈਸਲਾ ਇਹ ਹੈ ਕਿ ਸਹਿਵਾਗ ਨੇ ਭਾਰਤ ਦੇ ਪਲੇਇੰਗ-11 'ਚ ਹਾਰਦਿਕ ਪਾਂਡਿਆ ਨੂੰ ਮੌਕਾ ਨਹੀਂ ਦਿੱਤਾ। ਆਓ ਜਾਣਦੇ ਹਾਂ ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਪਲੇਇੰਗ-11 ਜਿਸ ਨੂੰ ਸਹਿਵਾਗ ਨੇ ਚੁਣਿਆ ਹੈ।-20 ਵਿਸ਼ਵ ਕੱਪ 2024 (T20 World Cup 2024) ਲਈ ਭਾਰਤ ਦੇ ਪਲੇਇੰਗ-11 (India's Playing 11) ਦੀ ਚੋਣ ਕੀਤੀ ਹੈ। ਸਹਿਵਾਗ ਨੇ ਕਲੱਬ ਪ੍ਰੇਅਰੀ ਫਾਇਰ ਦੇ ਪੌਡਕਾਸਟ 'ਤੇ ਭਾਰਤ ਲਈ ਆਪਣੇ ਪਸੰਦੀਦਾ ਪਲੇਇੰਗ-11 'ਚ ਸਲਾਮੀ ਬੱਲੇਬਾਜ਼ਾਂ ਵਜੋਂ ਯਸ਼ਸਵੀ ਜੈਸਵਾਲ ਤੇ ਰੋਹਿਤ ਸ਼ਰਮਾ ਨੂੰ ਚੁਣਿਆ ਹੈ Virender Sehwag ਨੇ ਟੀ-20 ਵਿਸ਼ਵ ਕੱਪ 2024 ਲਈ ਚੁਣੇ ਇਹ ਖਿਡਾਰੀ ਦਰਅਸਲ, ਟੀ-20 ਵਿਸ਼ਵ ਕੱਪ 2024 1 ਜੂਨ ਤੋਂ ਖੇਡਿਆ ਜਾਣਾ ਹੈ ਜਿਸ ਦੀ ਮੇਜ਼ਬਾਨੀ ਵੈਸਟਇੰਡੀਜ਼ ਤੇ ਅਮਰੀਕਾ ਕਰਨਗੇ। ਆਈਪੀਐਲ 2024 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਕਈ ਖਿਡਾਰੀਆਂ ਨੇ ਚੋਣਕਾਰਾਂ ਦੀ ਸਿਰਦਰਦੀ ਵਧਾ ਦਿੱਤੀ ਹੈ। ਇਸ ਦੌਰਾਨ ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਭਾਰਤ ਦੀ ਪਲੇਇੰਗ-11 'ਚ ਰੋਹਿਤ ਸ਼ਰਮਾ ਤੇ ਯਸ਼ਸਵੀ ਜੈਸਵਾਲ ਨੂੰ ਸਲਾਮੀ ਬੱਲੇਬਾਜ਼ਾਂ ਵਜੋਂ ਚੁਣਿਆ ਹੈ, ਜਦਕਿ ਤੀਜੇ ਨੰਬਰ 'ਤੇ ਸਹਿਵਾਗ ਨੇ ਵਿਰਾਟ ਕੋਹਲੀ ਨੂੰ ਆਪਣੀ ਪਸੰਦ ਦੱਸਿਆ। ਵਰਿੰਦਰ ਸਹਿਵਾਗ ਨੇ ਸ਼ੁਭਮਨ ਗਿੱਲ ਦੀ ਥਾਂ ਯਸ਼ਸਵੀ ਨੂੰ ਚੁਣਿਆ ਤੇ ਗਿੱਲ ਨੂੰ ਪਲੇਇੰਗ-11 ਦਾ ਹਿੱਸਾ ਨਹੀਂ ਮੰਨਿਆ। ਇਸ ਤੋਂ ਇਲਾਵਾ ਸਹਿਵਾਗ ਨੇ ਸੂਰਿਆਕੁਮਾਰ ਯਾਦਵ ਨੂੰ ਚੌਥੇ ਨੰਬਰ 'ਤੇ ਜਗ੍ਹਾ ਦਿੱਤੀ ਹੈ। ਉਨ੍ਹਾਂ ਨੇ 5ਵੇਂ ਨੰਬਰ 'ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਚੁਣਿਆ ਹੈ। ਸਹਿਵਾਗ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਲੈ ਕੇ ਹੋਏ ਕਨਫਿਊਜ਼ ਭਾਰਤ ਦੇ ਪਲੇਇੰਗ-11 'ਚ ਰਿੰਕੂ ਸਿੰਘ ਤੇ ਸ਼ਿਵਮ ਦੂਬੇ ਦੇ ਬਾਰੇ 'ਚ ਵਰਿੰਦਰ ਸਹਿਵਾਗ ਨੇ ਕਿਹਾ ਹੈ ਕਿ ਇਨ੍ਹਾਂ 'ਚੋਂ ਕਿਸੇ ਇਕ ਨੂੰ ਪਲੇਇੰਗ-11 'ਚ ਜਗ੍ਹਾ ਮਿਲੇਗੀ। ਇੰਨਾ ਹੀ ਨਹੀਂ ਸਹਿਵਾਗ ਨੇ ਰਵਿੰਦਰ ਜਡੇਜਾ ਨੂੰ ਪਲੇਇੰਗ-11 ਦਾ ਹਿੱਸਾ ਮੰਨਿਆ ਹੈ। ਉੱਥੇ ਹੀ ਸਹਿਵਾਗ ਨੇ ਕੁਲਦੀਪ ਯਾਦਵ ਨੂੰ ਸਪਿਨਰ ਵਜੋਂ ਜਗ੍ਹਾ ਦਿੱਤੀ ਹੈ। ਤੇਜ਼ ਗੇਂਦਬਾਜ਼ ਵਜੋਂ ਸਹਿਵਾਗ ਨੇ ਜਸਪ੍ਰੀਤ ਬੁਮਰਾਹ ਦੇ ਨਾਲ ਸੰਦੀਪ ਸ਼ਰਮਾ ਨੂੰ ਜਗ੍ਹਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਹਿਵਾਗ ਨੇ ਕਿਹਾ ਸੀ ਕਿ ਹਾਰਦਿਕ ਪਾਂਡਿਆ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾਵੇਗਾ ਪਰ ਸ਼ੁਰੂਆਤੀ ਮੈਚਾਂ ਦੇ ਪਲੇਇੰਗ-11 'ਚ ਉਨ੍ਹਾਂ ਨੂੰ ਜਗ੍ਹਾ ਮਿਲਣ 'ਚ ਮੁਸ਼ਕਿਲ ਆ ਰਹੀ ਹੈ।

Related Post