
ਪਿੰਡਾਂ ਦੇ ਬੱਚਿਆਂ ਨੇ ਸਿਖੇ ਜਿ਼ੰਦਗੀਆਂ ਬਚਾਉਣ ਦੇ ਫਸਟ ਏਡ, ਸੀ. ਪੀ. ਆਰ. ਤਰੀਕੇ : ਪ੍ਰਿੰਸੀਪਲ ਪ੍ਰਮਿੰਦਰ ਕੌਰ
- by Jasbeer Singh
- August 19, 2025

ਪਿੰਡਾਂ ਦੇ ਬੱਚਿਆਂ ਨੇ ਸਿਖੇ ਜਿ਼ੰਦਗੀਆਂ ਬਚਾਉਣ ਦੇ ਫਸਟ ਏਡ, ਸੀ. ਪੀ. ਆਰ. ਤਰੀਕੇ : ਪ੍ਰਿੰਸੀਪਲ ਪ੍ਰਮਿੰਦਰ ਕੌਰ ਪਟਿਆਲਾ, 19 ਅਗਸਤ 2025 : ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਰਾਮਗੜ੍ਹ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਹਿਲੀ ਵਾਰ ਫਸਟ ਏਡ, ਸੀ. ਪੀ. ਆਰ, ਗੈਸਾਂ ਲੀਕ ਹੋਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਬਿਜਲੀ ਕਰੰਟ, ਕਾਲਾ ਪੀਲੀਆਂ ਕੈਂਸਰ ਦੇ ਕਾਰਨਾਂ ਅਤੇ ਹੈਲਪ ਲਾਈਨ ਨੰਬਰਾਂ ਬਾਰੇ ਭਰਪੂਰ ਜਾਣਕਾਰੀ ਮਿਲੀ ਹੈ, ਜਿਸ ਹਿੱਤ ਮੁੱਖ ਅਧਿਆਪਕਾਂ ਪ੍ਰਮਿੰਦਰ ਕੌਰ ਨੇ ਸਿਹਤ ਮੰਤਰੀ, ਡਿਪਟੀ ਕਮਿਸ਼ਨਰ, ਜਿ਼ਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਅਤੇ ਟ੍ਰੇਨਿੰਗ ਦੇਣ ਆਏ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਪਿੰਡਾਂ ਦੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਲਈ ਵੱਧ ਲਾਭਦਾਇਕ ਹੈ। ਕਾਕਾ ਰਾਮ ਵਰਮਾ ਨੇ ਪ੍ਰਿੰਸੀਪਲ ਮੈਡਮ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਬੱਚਿਆਂ ਅਤੇ ਅਧਿਆਪਕਾਂ ਨੂੰ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਜ਼ਖਮੀਆਂ ਦੀ ਸੇਵਾ ਸੰਭਾਲ ਲਈ ਏ. ਬੀ. ਸੀ. ਡੀ. ਬਾਰੇ ਟ੍ਰੇਨਿੰਗ ਦਿੱਤੀ। ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ, ਸ਼ੂਗਰ ਬਲੱਡ ਪਰੈਸ਼ਰ ਦੇ ਘੱਟਣ, ਕਰੰਟ ਲੱਗਣ, ਗੈਸਾਂ ਲੀਕ ਹੋਣ ਸਮੇਂ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਦਿੱਤੀ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ 70 ਫੀਸਦੀ ਆਬਾਦੀ ਪਿੰਡਾਂ ਵਿਖੇ ਰਹਿੰਦੀ ਹੈ।ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ, ਸਮੇਂ ਪੀੜਤਾਂ ਨੂੰ ਬਚਾਉਣ ਲਈ ਲੋਕਾਂ ਵਲੋਂ ਕੋਈ ਫਸਟ ਏਡ ਸੀ. ਪੀ. ਆਰ. ਰਿਕਵਰੀ ਪੁਜੀਸ਼ਨ ਨਹੀਂ ਕੀਤੇ ਜਾਂਦੇ ਅਤੇ ਹਸਪਤਾਲਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ, ਅਨੇਕਾਂ ਵਾਰ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ। ਉਨ੍ਹਾਂ ਨੇ ਬਹੁਤ ਵਧੀਆ ਢੰਗ ਤਰੀਕੇ ਨਾਲ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ, ਟ੍ਰੇਨਿੰਗ ਦਿੱਤੀ। ਸਹਾਇਕ ਥਾਣੇਦਾਰ ਰਾਮ ਸਰਨ ਨੇ ਬੱਚਿਆਂ ਨੂੰ ਰਸਾਇਣਕ ਪਦਾਰਥਾਂ ਨਾਲ ਤਿਆਰ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਕਾਰਨ ਹੋ ਰਹੇ ਕਾਲਾ ਪੀਲੀਆਂ, ਕੈਂਸਰ, ਅਧਰੰਗ, ਅਨੀਮੀਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਕਿਡਨੈਪਿੰਗ, ਸਾਈਬਰ ਸੁਰੱਖਿਆ ਅਤੇ ਬੈਗਾਨੇ, ਮਤਲਵੀ ਦੋਸਤਾਂ ਮਿੱਤਰਾਂ ਤੋਂ ਸੂਚੈਤ ਰਹਿਣ ਲਈ ਪ੍ਰੇਰਿਆ ਕੀਤਾ। ਬੱਚਿਆਂ ਨੂੰ ਮੋਟਰਸਾਈਕਲ ਸਕੂਟਰ ਆਦਿ ਚਲਾਉਣ ਤੋਂ ਰੋਕਿਆ ਅਤੇ ਹਾਦਸੇ ਹੋਣ ਦੀ ਸੂਰਤ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਜ਼ਾਵਾਂ ਬਾਰੇ ਦੱਸਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਬੱਚਿਆਂ ਅਤੇ ਨੋਜਵਾਨਾਂ ਨੂੰ ਵੀ ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ, ਪਰਿਵਾਰਕ ਸੁਰੱਖਿਆ , ਬਚਾਉ ਮਦਦ ਆਦਿ ਬਾਰੇ ਜਾਣਕਾਰੀ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ।