July 6, 2024 00:53:00
post

Jasbeer Singh

(Chief Editor)

Latest update

ਨੰਗਲ ਅੰਬੀਆ ਕਤਲ ਕਾਂਡ ’ਚ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ, ਫ਼ਰਾਰ ਚੱਲ ਰਿਹਾ ਸੀ ਸਵਰਨਦੀਪ ਸਿੰਘ

post-img

ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਪੁਲਿਸ ਨੇ ਇਕ ਹੋਰ ਗੈਂਗਸਟਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਗੋਲਡਨ ਗੇਟ ਸਥਿਤ ਪ੍ਰੀਤਮ ਐਨਕਲੇਵ ਦੇ ਰਹਿਣ ਵਾਲੇ ਸਵਰਨਦੀਪ ਸਿੰਘ ਰੂਪ ਵਜੋਂ ਹੋਈ ਹੈ। ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਪੁਲਿਸ ਨੇ ਇਕ ਹੋਰ ਗੈਂਗਸਟਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਗੋਲਡਨ ਗੇਟ ਸਥਿਤ ਪ੍ਰੀਤਮ ਐਨਕਲੇਵ ਦੇ ਰਹਿਣ ਵਾਲੇ ਸਵਰਨਦੀਪ ਸਿੰਘ ਰੂਪ ਵਜੋਂ ਹੋਈ ਹੈ। ਮੁਲਜ਼ਮ ਨੰਗਲ ਅੰਬੀਆਂ ਦੀ ਹੱਤਿਆ ਤੋਂ ਬਾਅਦ ਫ਼ਰਾਰ ਚੱਲ ਰਿਹਾ ਸੀ ਤੇ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ। ਜਾਣਕਾਰੀ ਅਨੁਸਾਰ ਥਾਣਾ ਨਕੋਦਰ ਦੇ ਇੰਚਾਰਜ ਇੰਸਪੈਕਟਰ ਜੈਪਾਲ ਦੀ ਅਗਵਾਈ ਹੇਠ ਪੁਲਿਸ ਨੇ ਸਵਰਨਦੀਪ ਨੂੰ ਅੰਮ੍ਰਿਤਸਰ ਦੇ ਨੇੜਲੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ 14 ਮਾਰਚ 2022 ਨੂੰ ਨਕੋਦਰ ਦੇ ਪਿੰਡ ਮੱਲ੍ਹੀਆਂ ਵਿਖੇ ਪੰਜ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ’ਚ ਕਾਬੂ ਕੀਤੇ ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਸੀ ਕਿ ਉਸ ਨੇ ਕੈਨੇਡਾ ’ਚ ਬੈਠੇ ਸਨਾਵਰ ਢਿੱਲੋਂ ਦੇ ਕਹਿਣ ’ਤੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਤੇ ਸੁੱਖਾ ਦੁਨੇਕੇ ਦੇ ਨਾਲ ਮਿਲ ਕੇ ਸ਼ੂਟਰਾਂ ਦਾ ਇੰਤਜ਼ਾਮ ਕੀਤਾ ਸੀ। ਦੁਨੇਕੇ ਦੇ ਕਹਿਣ ’ਤੇ ਸਿਮਰਨਜੀਤ ਸਿੰਘ ਉਰਫ ਜੁਝਾਰ ਨੇ ਅੰਮ੍ਰਿਤਸਰ ਦੇ ਪ੍ਰੀਤਮ ਐਨਕਲੇਵ ਵਿਖੇ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਸ਼ੂਟਰਾਂ ਨੂੰ ਠਿਕਾਣਾ ਮੁਹੱਈਆ ਕਰਵਾਇਆ ਸੀ। ਪੁਲਿਸ ਨੇ ਸਵਰਨ ਸਿੰਘ ਦੇ ਘਰੋਂ 18 ਕਾਰਤੂਸ ਤੇ 12 ਬੋਰ ਦੀ ਰਾਈਫਲ ਬਰਾਮਦ ਕੀਤੀ ਸੀ। ਸਵਰਨ ਸਿੰਘ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ। ਸਨਾਵਰ ਦਾ ਕਹਿਣਾ ਨਾ ਮੰਨਣ ’ਤੇ ਕਰਵਾਇਆ ਸੀ ਨੰਗਲ ਅੰਬੀਆਂ ਦਾ ਕਤਲ ਸਨਾਵਰ ਢਿੱਲੋਂ ਨੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਂਟੈਰੀਓ ਦਾ ਗਠਨ ਕੀਤਾ ਸੀ। ਉਸ ਨੇ ਖਿਡਾਰੀਆਂ ਨੂੰ ਆਪਣੇ ਇਸ ਫੈਡਰੇਸ਼ਨ ’ਚ ਸ਼ਾਮਲ ਹੋਣ ਲਈ ਕਿਹਾ ਪਰ ਜ਼ਿਆਦਾਤਰ ਵੱਡੇ ਖਿਡਾਰੀ ਮੇਜਰ ਲੀਗ ਕਬੱਡੀ ਨਾਲ ਜੁੜੇ ਸਨ ਜਿਸ ਦਾ ਪ੍ਰਬੰਧ ਸੰਦੀਪ ਨੰਗਲ ਵੇਖਦਾ ਸੀ। ਸਨਾਵਰ ਨੇ ਆਪਣੀ ਲੀਗ ਲਈ ਸੰਦੀਪ ਨੂੰ ਵੀ ਸੱਦਾ ਪੱਤਰ ਭੇਜਿਆ ਪਰ ਸੰਦੀਪ ਨੇ ਮਨ੍ਹਾ ਕਰ ਦਿੱਤਾ ਸੀ। ਪੁੱਛਗਿੱਛ ’ਚ ਫਤਿਹ ਨੇ ਦੱਸਿਆ ਸੀ ਕਿ ਸਨਾਵਰ ਨੇ ਫੈਡਰੇਸ਼ਨ ’ਚ ਸ਼ਾਮਲ ਹੋਣ ਲਈ ਕੁਝ ਖਿਡਾਰੀਆਂ ’ਤੇ ਦਬਾਅ ਵੀ ਬਣਾਇਆ ਪਰ ਕੋਈ ਤਿਆਰ ਨਹੀਂ ਹੋਇਆ ਜਿਸ ਕਾਰਨ ਢਿੱਲੋਂ ਦਾ ਫੈਡਰੇਸ਼ਨ ਫੇਲ੍ਹ ਹੋ ਗਿਆ। ਫੈਡਰੇਸ਼ਨ ਫੇਲ੍ਹ ਹੋਣਾ ਸਨਾਵਰ ਨੂੰ ਬਰਦਾਸ਼ਤ ਨਾ ਹੋਇਆ ਜਿਸ ਕਰ ਕੇ ਉਸ ਨੇ ਜਗਜੀਤ ਗਾਂਧੀ ਤੇ ਸੁਖਵਿੰਦਰ ਸੁੱਖੇ ਨਾਲ ਮਿਲ ਕੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।

Related Post