
ਭਰਤੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਇਕਜੁਟਤਾ ਦਾ ਸਵਾਗਤ, ਆਸ ਹੈ ਕਿ ਜਲਦੀ ਹੀ ਵਰਕਰਾਂ ਦੀਆਂ ਭਾਵਨਾਵਾਂ ਅਤੇ ਹੁਕਮਨਾਮੇ ਅ
- by Jasbeer Singh
- February 5, 2025

ਭਰਤੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਇਕਜੁਟਤਾ ਦਾ ਸਵਾਗਤ, ਆਸ ਹੈ ਕਿ ਜਲਦੀ ਹੀ ਵਰਕਰਾਂ ਦੀਆਂ ਭਾਵਨਾਵਾਂ ਅਤੇ ਹੁਕਮਨਾਮੇ ਅਨੁਸਾਰ ਭਰਤੀ ਦੀ ਹੋਵੇਗੀ ਸ਼ੁਰੂਆਤ : ਰੱਖੜਾ - ਕਮੇਟੀ ਨੂੰ ਨਿੱਜੀ ਤੌਰ 'ਤੇ ਸਹਿਯੋਗ ਦੇਣ ਦੀ ਵਧਨਬੱਧਤਾ ਦੁਹਾਰਾਈ ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਦੇ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਨਿਗਰਾਨ ਕਮੇਟੀ ਦੀ ਪਲੇਠੀ ਮੀਟਿੰਗ ਦਾ ਜਿੱਥੇ ਸਵਾਗਤ ਕੀਤਾ ਹੈ, ਉਥੇ ਹੀ ਸਮੂਹ ਮੈਂਬਰਾਂ ਦੀ ਇਕਜੁੱਟਤਾ ਨੂੰ ਪੰਥ ਅਤੇ ਕੌਮ ਦੀ ਨੁਮਾਇੰਦਾ ਜਮਾਤ ਲਈ ਆਉਣ ਵਾਲੇ ਸਮੇਂ ਵਿੱਚ ਤਕੜੇ ਹੋਣ ਦੀ ਆਸ ਕਰਾਰ ਦਿੱਤਾ ਹੈ । ਸੁਰਜੀਤ ਰੱਖੜਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਭਰਤੀ ਲਈ ਬਣੀ ਨਿਗਰਾਨ ਕਮੇਟੀ ਦੇ ਸਮੂਹ ਮੈਂਬਰਾਂ ਨੇ ਆਪਣੀ ਪਲੇਠੀ ਮੀਟਿੰਗ ਵਿਚ ਅਕਾਲੀ ਵਰਕਰਾਂ ਨੂੰ ਉਮੀਦ ਦਿੱਤੀ ਹੈ । ਸਮੂਹ ਵਰਕਰ ਇਸ ਸੱਤ ਮੈਂਬਰੀ ਨਿਗਰਾਨ ਕਮੇਟੀ ਤੋਂ ਵੱਡੀ ਆਸ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਨਵੇਂ ਸਿਰੇ ਤੋ ਭਰਤੀ ਦੀ ਆਰੰਭਤਾ ਹੋਵੇਗੀ ਤਾਂ ਉਸ ਦੀ ਅਰੰਭਤਾ ਦੇ ਦਿਨ ਤੋ ਪਾਰਟੀ ਨੂੰ ਚੜਦੀ ਕਲਾ ਵੱਲ ਲਿਜਾਣ ਦਾ ਪਹਿਲਾ ਕਦਮ ਉਠੇਗਾ । ਸੁਰਜੀਤ ਰੱਖੜਾ ਨੇ ਨਿਗਰਾਨ ਕਮੇਟੀ ਨੂੰ ਨਿੱਜੀ ਤੌਰ ਤੇ ਹਰ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਹੈ । ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਨੁਮਾਇੰਦਾ ਜਮਾਤ ਹੈ, ਇਸ ਨੂੰ ਤਕੜਾ ਰੱਖਣ ਲਈ ਉਹ ਕਦੇ ਪਿੱਛੇ ਨਹੀਂ ਹਟਣਗੇ ।