post

Jasbeer Singh

(Chief Editor)

Latest update

ਕਿਹੜੀ ਰਾਸ਼ੀ ਵਾਲਿਆਂ ਨੂੰ ਹੋਵੇਗਾ ਅੱਜ ਧਨ ਦਾ ਲਾਭ ....

post-img

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕਾਰੋਬਾਰੀ ਕੰਮਾਂ ਲਈ ਆਪ ਦੀ ਪਲਾਨਿੰਗ ਚੰਗਾ ਨਤੀਜਾ ਦੇ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ। ਬ੍ਰਿਖ : ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹਿ ਸਕਦੀ ਹੈ, ਇਸ ਲਈ ਟਾਲੇ ਜਾ ਸਕਣ ਵਾਲੇ ਖਰਚਿਆਂ ਨੂੰ ਟਾਲ ਦੇਣਾ ਬਿਹਤਰ ਰਹੇਗਾ, ਧਨ-ਹਾਨੀ ਦਾ ਡਰ। ਮਿਥੁਨ : ਵਪਾਰ ਅਤੇ ਕੰਮਕਾਜ ਦੇ ਕੰਮਾਂ ’ਚ ਲਾਭ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਿਲ ਹਟ ਸਕਦੀ ਹੈ, ਕੰਮਕਾਜੀ ਟੂਰ ਵੀ ਫਰੂਟਫੁੱਲ ਰਹੇਗਾ। ਕਰਕ : ਕਿਸੇ ਅਫਸਰ ਦੇ ਨਰਮ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਹੱਲ ਹੋ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ, ਕੰਮਕਾਜੀ ਵਿਅਸਤਤਾ ਰਹੇਗੀ। ਸਿੰਘ : ਇਰਾਦਿਆਂ ’ਚ ਮਜ਼ਬੂਤੀ, ਯਤਨ ਕਰਨ ’ਤੇ ਕੋਈ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, ਘਰੇਲੂ ਮੋਰਚੇ ’ਤੇ ਆਪ ਦੀ ਪੈਠ, ਛਾਪ ਬਣੀ ਰਹੇਗੀ, ਤੇਜ ਪ੍ਰਭਾਅ ਬਣਿਆ ਰਹੇਗਾ। ਕੰਨਿਆ : ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਅਹਿਤਿਆਤ ਵਾਲਾ, ਇਸ ਲਈ ਖਾਣ-ਪੀਣ ’ਚ ਲਾਪ੍ਰਵਾਹੀ ਨਾ ਵਰਤੋਂ, ਨੁਕਸਾਨ ਦਾ ਵੀ ਡਰ ਰਹੇਗਾ। ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ,ਦੋਵੇਂ ਪਤੀ-ਪਤਨੀ ਇਕ-ਦੂਜੇ ਪ੍ਰਤੀ ਲਿਹਾਜ਼ਦਾਰੀ ਰੱਖਣਗੇ। ਬ੍ਰਿਸ਼ਚਕ : ਡਰੇ-ਡਰੇ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਉਸ ਦੇ ਟਾਰਗੈੱਟ ਤੱਕ ਲੈ ਜਾਣ ਦੀ ਹਿੰਮਤ ਨਾ ਕਰ ਸਕੋਗੇ। ਧਨ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੀ ਪਲਾਨਿੰਗ ਨੂੰ ਅੱਗੇ ਵਧਾਉਣ ਵਾਲਾ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਰਹੋਗੇ। ਮਕਰ : ਪ੍ਰਾਪਰਟੀ ਦੇ ਕੰਮ ਲਈ ਆਪ ਦੀ ਭੱਜਦੌੜ ਪਾਜ਼ੇਟਿਵ ਨਤੀਜਾ ਦੇ ਸਕਦੀ ਹੈ, ਇੱਜ਼ਤ ਮਾਣ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ। ਕੁੰਭ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਿੰਮਤੀ-ਉਤਸ਼ਾਹੀ-ਪ੍ਰਭਾਵੀ ਰੱਖੇਗਾ, ਤੇਜ ਪ੍ਰਭਾਅ ਵੀ ਬਣਿਆ ਰਹੇਗਾ। ਮੀਨ: ਸਿਤਾਰਾ ਆਮਦਨ ਵਾਲਾ, ਯਤਨ ਭੱਜਦੌੜ ਕਰਨ ’ਤੇ ਕਿਸੇ ਕਾਰੋਬਾਰੀ ਕੰਮ ’ਚ ਕੋਈ ਰੁਕਾਵਟ ਮੁਸ਼ਕਿਲ ਹਟੇਗੀ, ਇੱਜ਼ਤ ਵਧੇਗੀ।

Related Post