post

Jasbeer Singh

(Chief Editor)

Punjab

ਜਲੰਧਰ ਨੇੜੇ ਕਾਰ ਦੇ ਪੈਂਚਰ ਟਾਇਰ ਨੂੰ ਬਦਲਣ ਮੌਕੇ ਪਿੱਛੋਂ ਆਈ ਤੇਜ਼ ਰਫਤਾਰ ਕਾਰ ਨੇ ਦੋ ਨੌਜਵਾਨਾ ਨੂੰ ਦਰੜਿਆ

post-img

ਜਲੰਧਰ ਨੇੜੇ ਕਾਰ ਦੇ ਪੈਂਚਰ ਟਾਇਰ ਨੂੰ ਬਦਲਣ ਮੌਕੇ ਪਿੱਛੋਂ ਆਈ ਤੇਜ਼ ਰਫਤਾਰ ਕਾਰ ਨੇ ਦੋ ਨੌਜਵਾਨਾ ਨੂੰ ਦਰੜਿਆ ਜਲੰਧਰ : ਪੰਜਾਬ ਦੇ ਜਲੰਧਰ ਵਿਖੇ ਕਾਰ ਤੇ ਸਵਾਰ ਹੋ ਕੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਉਤੇ ਜਾ ਰਹੇ ਦੋ ਨੌਜਵਾਨਾਂ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਕਾਰ ਦਾ ਪੈਂਚਰ ਹੋਇਆ ਟਾਇਰ ਬਦਲ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਤੇ ਅੰਮ੍ਰਿਤਸਰ ਨਿਵਾਸੀ ਸਨ ਤੇ ਦੋਹਾਂ ਵਿਚੋਂ ਜਿਥੇ ਇਕ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਉਥੇ ਦੂਸਰਾ ਨੌਜਵਾਨ ਹਸਪਤਾਲ ਪਹੁੰਚ ਕੇ ਦਮ ਤੋੜ ਗਿਆ। ਉਕਤ ਦੋਹਾਂ ਦੀ ਪਛਾਣ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਤੇ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਜਣੇ ਐਤਵਾਰ ਸਵੇਰੇ ਦੋ ਕਾਰਾਂ ਵਿਚ ਸਵਾਰ ਹੋ ਕੇ ਕਰੀਬ ਅੱਠ ਨੌਜਵਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨ ਪਰ ਜਦੋਂ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸਾਹਮਣੇ ਪਹੁੰਚੇ ਤਾਂ ਦੋ ਕਾਰਾਂ ਵਿਚੋਂ ਇਕ ਪੈਂਚਰ ਹੋ ਗਈ । ਨਰਿੰਦਰ ਸ਼ੌਂਕੀ ਭਾਟੀਆ ਤੇ ਹਰਮਨ ਦਮਨ ਖ਼ੁਦ ਕਾਰ ਨੂੰ ਪੈਂਚਰ ਲਗਾ ਕੇ ਕਾਰ ਵਿਚ ਬੈਠਣ ਹੀ ਲੱਗੇ ਸਨ ਕਿ ਪਿਛੋਂ ਆਈ ਤੇਜ਼ ਰਫਤਾਰ ਕਾਰ ਨੇ ਦੋਵਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।

Related Post