post

Jasbeer Singh

(Chief Editor)

National

ਡਾਂਸ ਕਰਦੇ ਕਰਦੇ ਜਨਰੇਟਰ ਵਿਚ ਫਸ ਕੇ ਔਰਤ ਦੇ ਹੋਏ ਸਰੀਰ ਦੇ ਟੁੱਕੜੇ ਟੁੱਕੜੇ

post-img

ਡਾਂਸ ਕਰਦੇ ਕਰਦੇ ਜਨਰੇਟਰ ਵਿਚ ਫਸ ਕੇ ਔਰਤ ਦੇ ਹੋਏ ਸਰੀਰ ਦੇ ਟੁੱਕੜੇ ਟੁੱਕੜੇ ਰਾਜਸਥਾਨ : ਭਾਰਤ ਦੇ ਸੂਬੇ ਰਾਜਸਥਾਨ ਦੇ ਬਾੜਮੇਰ ਜਿ਼ਲ੍ਹੇ ਵਿੱਚ ਪਿੰਡ ਕੁੰਡਲ ਦੀ ਵਸਨੀਕ ਔਰਤ ਜੋ ਕਿ ਡਾਂਸ ਕਰ ਰਹੀ ਸੀ ਦੇ ਜਨਰੇਟਰ ਵਿਚ ਫਸਣ ਨਾਲ ਸਰੀਰ ਦੇ ਟੁੱਕੜੇ ਟੁੱਕੜੇ ਹੋਣ ਕਾਰਨ ਔਰਤ ਦੀ ਮੌਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਪਿੰਡ ਦੇ ਹੋਰ ਲੋਕਾਂ ਨਾਲ ਭਗਵਾਨ ਕ੍ਰਿਸ਼ਨ ਦੀ ਮੂਰਤੀ ਨੂੰ ਵਿਸਰਜਨ ਲਈ ਗਈ ਸੀ। ਫਿਰ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਉਕਤ ਔਰਤ ਪਿੰਡ ਕੁੰਡਲ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਨਾਂ ਮਾਫੀ ਦੇਵੀ ਸੀ।ਜਨਮ ਅਸ਼ਟਮੀ ਦੇ ਮੌਕੇ ਉਤੇ ਮਾਫੀ ਦੇਵੀ ਪਿੰਡ ਦੀਆਂ ਹੋਰ ਔਰਤਾਂ ਨਾਲ ਭਗਵਾਨ ਕ੍ਰਿਸ਼ਨ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਔਰਤਾਂ ਗੀਤ ਦੀ ਧੁਨ ‘ਤੇ ਨੱਚ ਰਹੀਆਂ ਸਨ। ਡਾਂਸ ਕਰਦੇ ਹੋਏ ਮਾਫੀ ਦੇਵੀ ਜਨਰੇਟਰ ਨਾਲ ਟਕਰਾ ਗਈ।ਦਰਅਸਲ ਔਰਤ ਦੀ ਚੁੰਨੀ ਜਨਰੇਟਰ ‘ਚ ਫਸ ਗਈ ਸੀ। ਚੁੰਨੀ ਖਿੱਚਣ ਕਾਰਨ ਉਸ ਦਾ ਸਿਰ ਫੱਟ ਗਿਆ। ਹਾਦਸੇ ਸਮੇਂ ਰੌਲਾ ਪੈ ਗਿਆ। ਜਿਸ ਨੇ ਵੀ ਇਹ ਭਿਆਨਕ ਪਲ ਦੇਖੇ, ਉਹ ਹੈਰਾਨ ਰਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਜਨਰੇਟਰ ਮਾਲਕ ਫਰਾਰ ਹੋ ਗਿਆ ।

Related Post