post

Jasbeer Singh

(Chief Editor)

Punjab

ਕਿਉਂ ਕੱਲ੍ਹ ਪੂਰੇ ਪੰਜਾਬ 'ਚ ਬੰਦ ਰਹਿਣਗੀਆਂ ਰੇਲਾਂ ?....

post-img

ਪੰਜਾਬ :(੧੨ ਅਕਤੂਬਰ ੨੦੨੪ ) ਖ਼ਬਰ ਹੈ ਪੰਜਾਬ ਤੋਂ , ਜਾਣਕਾਰੀ ਅਨੁਸਾਰ ਪੰਜਾਬ ‘ਚ ਝੋਨੇ ਦੀ ਖਰੀਦ ਨਾ ਹੋਣ ਦੇ ਚੱਲਦਿਆਂ ਕੱਲ੍ਹ ਨੂੰ ਪੰਜਾਬ ਭਰ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਰੇਲਾਂ ਰੋਕਣਗੇ।ਉਗਰਾਹਾਂ ਵੱਲੋਂ ਐਲਾਨ ਕਰਦਿਆਂ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਅਲੱਗ ਅਲੱਗ ਪ੍ਰਦਰਸ਼ਨ ਵਾਲੀਆਂ ਜਗਾਵਾਂ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ। ਕੱਲ੍ਹ ਦੁਪਹਿਰ ਯਾਨੀ 13 ਤਰੀਕ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਇਕੱਠੇ ਹੋ ਕੇ ਰੇਲਵੇ ਟਰੈਕਾਂ ਤੇ ਧਰਨਾ ਦੇਣਗੇ। ਜਾਣਕਾਰੀ ਅਨੁਸਾਰ ਅੱਜ ਕਿਸਾਨ ਲੀਡਰ ਪਿੰਡਾਂ ਵਿੱਚ ਜਾ-ਜਾ ਕੇ ਲੋਕਾਂ ਨੂੰ ਸੁਨੇਹੇ ਦੇਣਗੇ।

Related Post