post

Jasbeer Singh

(Chief Editor)

Latest update

ਕੀ ਮੁੱਖ ਮੰਤਰੀ ਭਗਵੰਤ ਮਾਨ ਮਹਿੰਦਰ ਭਗਤ ਨੂੰ ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਕੀਤੇ ਗਏ ਆਪਣੇ ਮੰਤਰੀ ਬਣਾਉਣ ਦੇ ਵਾਅਦੇ

post-img

ਕੀ ਮੁੱਖ ਮੰਤਰੀ ਭਗਵੰਤ ਮਾਨ ਮਹਿੰਦਰ ਭਗਤ ਨੂੰ ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਕੀਤੇ ਗਏ ਆਪਣੇ ਮੰਤਰੀ ਬਣਾਉਣ ਦੇ ਵਾਅਦੇ ਨੂੰ ਕਰਨਗੇ ਪੂਰਾ ਚੰਡੀਗੜ੍ਹ : ਪੰਜਾਬ ਦੇ ਜਲੰਧਰ ਪੱਂਛਮੀ ਵਿਧਾਨ ਸਭਾ ਹਲਕੇ ਵਿਚ ਹੋਈ ਆਪ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਤੋਂ ਬਾਅਦ ਲਗਾਤਾਰ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਚੋਣਾਂ ਵੇਲੇ ਜਲੰਧਰ ਪੱਛਮੀ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਲੋਕ ਮਹਿੰਦਰ ਭਗਤ ਦੇ ਸਿਰ ਤੇ ਜਿੱਤ ਦਾ ਸੇਹਰਾ ਬੰਨਣਗੇ ਤਾਂ ਉਨ੍ਹਾਂ ਵਲੋਂ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਸਰਕਾਰ ਦੇ ਸਾਹਮਣੇ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਲਈ ਇੱਕ ਅਨੁਸੂਚਿਤ ਜਾਤੀ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਹਟਾਉਣਾ ਪਵੇਗਾ ਕਿਉਂਕਿ ਉਸ ਨੂੰ ਮੰਤਰੀ ਬਣਾਉਣ ਨਾਲ ਜਲੰਧਰ ਜ਼ਿਲ੍ਹੇ ਵਿੱਚੋਂ ਦੋ ਅਨੁਸੂਚਿਤ ਜਾਤੀ ਮੰਤਰੀ ਹੋਣਗੇ।

Related Post