
ਸਾਵਣ ਅਤੇ ਤੀਆਂ ਦੇ ਮਹੀਨੇ ਵਿੱਚ ਔਰਤਾਂ ਦਾ ਸ਼ਿੰਗਾਰ ਅਤੇ ਆਤਮ ਵਿਸ਼ਵਾਸ ਵੱਧ ਜਾਂਦਾ ਹੈ- ਮੀਨਾ ਵਰਮਾ
- by Jasbeer Singh
- July 26, 2025

ਸਾਵਣ ਅਤੇ ਤੀਆਂ ਦੇ ਮਹੀਨੇ ਵਿੱਚ ਔਰਤਾਂ ਦਾ ਸ਼ਿੰਗਾਰ ਅਤੇ ਆਤਮ ਵਿਸ਼ਵਾਸ ਵੱਧ ਜਾਂਦਾ ਹੈ- ਮੀਨਾ ਵਰਮਾ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਮਹਿਲਾਵਾਂ ਨੇ ਮਨਾਇਆ ਤੀਜ ਦਾ ਤਿਉਹਾਰ ਸਾਵਣ ਦੇ ਮਹੀਨੇ ਵਿੱਚ ਮਹਿਲਾਵਾਂ ਦੇ ਜੋਸ਼ ਨੂੰ ਕਾਇਮ ਰੱਖਣ ਲਈ ਬਰਨ ਆਫ ਪਟਿਆਲਾ, 26 ਜੁਲਾਈ 2025 : ਜਿਮ ਦੀ ਸੰਸਥਾਪਕ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਮਹਿਲਾਵਾਂ ਨੇ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਦੀ ਪਟਿਆਲਾ ਕੋਆਪਰੇਟਿਵ ਬੈਂਕ ਦੀ ਡਾਇਰੈਕਟਰ ਅਤੇ ਸਾਬਕਾ ਕੌਂਸਲਰ ਮੀਨਾ ਵਰਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਹਿਲਾਵਾਂ ਨੂੰ ਇਸ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਉਹਨਾਂ ਨਾਲ ਗਿੱਧਾ ਪਾ ਕੇ ਖੁਸ਼ੀਆਂ ਨੂੰ ਵੀ ਸਾਂਝਾ ਕੀਤਾ। ਕਿਸ ਮੌਕੇ ਕੰਚਨ ਮਲਹੋਤਰਾ ਨੇ ਦੱਸਿਆ ਕਿ ਆਸ ਪਾਸ ਦੇ ਇਲਾਕੇ ਦੀਆਂ ਔਰਤਾਂ ਨੇ ਇਕੱਠੇ ਹੋਕੇ ਤੀਜ ਦੇ ਇਸ ਮਹੀਨੇ ਵਿੱਚ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਅਤੇ ਗਿੱਧਾ ਅਤੇ ਬੋਲੀਆਂ ਪਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ ਅਤੇ ਸਵਾਦਿਸ਼ਟ ਵਿਅੰਜਨਾਂ ਦਾ ਸਵਾਦ ਵੀ ਚੱਖਿਆ। ਇਸ ਮੌਕੇ ਕੰਚਨ ਅਤੇ ਹੋਰ ਮਹਿਲਾਵਾਂ ਨੇ ਮੀਨਾ ਵਰਮਾ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਮੈਂਬਰਾਂ ਨੂੰ ਤੋਹਫੇ ਦੇਕੇ ਵੀ ਨਿਵਾਜਿਆ। ਇਸ ਮੌਕੇ ਕਨਿਕਾ, ਮਿਨੀ ਪ੍ਰੀਤੀ, ਸਪਨਾ, ਮਨਮੀਤ ਅਤੇ ਭਾਰਤੀ ਆਦਿ ਮਹਿਲਾਵਾਂ ਮੌਕੇ ਤੇ ਹਾਜ਼ਰ ਸਨ।