post

Jasbeer Singh

(Chief Editor)

Latest update

`ਯਾਗੀ` ਤੂਫਾਨ ਨੇ ਮਚਾਈ ਚੀਨ `ਚ ਤਬਾਹੀ

post-img

`ਯਾਗੀ` ਤੂਫਾਨ ਨੇ ਮਚਾਈ ਚੀਨ `ਚ ਤਬਾਹੀ ਬੀਜਿੰਗ: ਸੁਪਰ ਤੂਫ਼ਾਨ `ਯਾਗੀ` ਨੇ ਚੀਨ `ਚ ਲੈਂਡਫਾਲ ਕਰ ਦਿੱਤਾ ਹੈ। `ਯਾਗੀ` ਨੇ ਚੀਨ `ਚ ਤਬਾਹੀ ਮਚਾਈ। ਦੱਖਣੀ ਚੀਨ ਦੇ ਟਾਪੂ ਸੂਬੇ ਹੈਨਾਨ `ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 92 ਲੋਕ ਜ਼ਖ਼ਮੀ ਹੋ ਗਏ ਹਨ। ਨਿਊਜ਼ ਏਜੰਸੀ ਮੁਤਾਬਕ ਤੂਫ਼ਾਨ ਯਾਗੀ ਇਸ ਸਾਲ ਦਾ 11ਵਾਂ ਤੂਫਾਨ ਹੈ, ਜਿਸ ਨੇ ਪਹਿਲਾਂ ਹੈਨਾਨ ਅਤੇ ਬਾਅਦ `ਚ ਗੁਆਂਗਡੋਂਗ ਸੂਬੇ `ਤੇ ਕਹਿਰ ਵਰ੍ਹਾਇਆ। ਦੱਸ ਦੇਈਏ ਕਿ ਚੀਨ `ਚ ਸਥਿਤੀ ਨੂੰ ਦੇਖਦੇ ਹੋਏ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦੱਖਣੀ ਖੇਤਰ ਵਿੱਚ ਹੜ੍ਹਾਂ ਦੀ ਚਿਤਾਵਨੀ ਵੀ ਦਿੱਤੀ ਕਿਉਂਕਿ ਯਾਗੀ ਨੇ ਪਹਿਲਾਂ ਹੈਨਾਨ ਅਤੇ ਫਿਰ ਦੱਖਣੀ ਗੁਆਂਗਡੋਂਗ ਸੂਬੇ ਵਿੱਚ ਲੈਂਡਫਾਲ ਕੀਤਾ ਅਤੇ ਚੀਨ ਦੇ ਗੁਆਂਗਸੀ ਜ਼ੁਆਂਗ ਆਟੋਨੋਮਸ ਖੇਤਰ ਅਤੇ ਉੱਤਰੀ ਵੀਅਤਨਾਮ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ।

Related Post