ਯੋਗ ਭਜਾਏ ਕਈਂ ਰੋਗ - ਯੋਗਾ ਟੀਚਰ ਗੁਰਦੀਪ ਸਿੰਘ ਪਟਿਆਲਾ, 11 ਨਵੰਬਰ 2025 : ਪਟਿਆਲਾ ਦੇ ਛੋਟੀ ਬਾਰਾਂਦਰੀ ਪਾਰਕ ਵਿੱਚ ਹਰ ਰੋਜ਼ ਸਵੇਰੇ ਮੁਫਤ ਯੋਗਾ ਦੀਆਂ ਕਲਾਸਾਂ ਲਗਾਕੇ ਆਸ ਪਾਸ ਦੇ ਲੋਕਾਂ ਨੂੰ ਮੁਫਤ ਯੋਗ ਸਿਖਾਇਆ ਜਾਂਦਾ ਹੈ। ਇਸ ਮੌਕੇ ਯੋਗਾ ਟੀਚਰ ਗੁਰਦੀਪ ਸਿੰਘ ਨੇ ਦੱਸਿਆ ਕਿ ਰੋਜਾਨਾ ਯੋਗ ਰਾਹੀਂ ਕਈ ਤਰ੍ਹਾਂ ਦੇ ਰੋਗ ਭਜਾਏ ਜਾ ਸਕਦੇ ਹਨ। ਜਿਸ ਨਾਲ ਤਨ ਅਤੇ ਮਨ ਸ਼ੁੱਧ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਸਰੀਰ ਨੂੰ ਮੁਕਤੀ ਮਿਲਦੀ ਹੈ। ਉਨਾਂ ਅੱਗੇ ਦੱਸਿਆ ਕਿ ਸਰਦੀਆਂ ਦੇ ਮੱਦੇਨਜ਼ਰ ਇਸ ਮੁਫਤ ਸੈਸ਼ਨ ਦਾ ਅੰਤ ਕਰ ਦਿੱਤਾ ਗਿਆ ਹੈ ਅਤੇ ਅਗਲਾ ਯੋਗ ਸੈਸ਼ਨ ਅਗਲੇ ਸਾਲ 5 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ। ਜਿਸ ਵਿੱਚ ਕੋਈ ਵੀ ਵਿਅਕਤੀ ਮੁਫਤ ਯੋਗ ਦੀ ਸਿੱਖਿਆ ਲੈ ਸਕਦਾ ਹੈ। ਇਸ ਮੌਕੇ ਸਹਿਯੋਗ ਯੋਗਾ ਟੀਚਰ, ਤਨੂ ਜੀ, ਆਰ.ਪੀ. ਸੂਦ, ਪ੍ਰੋ ਪਿਆਰੇ ਲਾਲ, ਮਹਿੰਦਰ ਜੀ, ਸ਼ਾਮ ਲਾਲ, ਨਰਿੰਦਰ ਜੀ, ਕੁਲਦੀਪ ਕੌਰ, ਮੀਨਾ ਗੁਪਤਾ, ਆਰ.ਬੀ ਸੂਦ ਮੋਨਿਕਾ ਜੀ, ਸ਼ਸ਼ੀ ਜੀ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।

