ਬੁੱਧਵਾਰ 31 ਜੁਲਾਈ, 2024 ਦਾ ਦਿਨ ਸਾਰੀਆਂ ਰਾਸ਼ੀਆਂ ਦੇ ਪ੍ਰੇਮ ਜੀਵਨ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਰਾਸ਼ੀਫਲ ਦੇ ਮੁਤਾਬਕ ਅੱਜ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਆਪਣੇ ਸਾਥੀ ਤੋਂ ਪਿਆਰ ਮਿਲੇਗਾ। ਇਸ ਦੇ ਨਾਲ ਹੀ ਕੁਝ ਰਾਸ਼ੀਆਂ ਦੇ ਵਿਗੜੇ ਹੋਏ ਰਿਸ਼ਤੇ ਸੁਧਰਣਗੇ। ਆਓ ਜਾਣਦੇ ਹਾਂ ਅੱਜ ਦਾ ਦਿਨ ਸਾਰੀਆਂ ਰਾਸ਼ੀਆਂ ਲਈ ਕਿਵੇਂ ਰਹੇਗਾ? ਮੇਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਵੇਗਾ, ਕਾਰੋਬਾਰੀ ਟੂਰਿੰਗ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ ਵੀ ਚੰਗਾ ਲਾਭ ਦੇਵੇਗੀ। ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਤਬੀਅਤ ’ਚ ਰੰਗੀਨੀ-ਜਿੰਦਾਦਿਲੀ ਵੀ ਰਹੇਗੀ, ਆਪਣੇ ਚੰਚਲ ਹੁੰਦੇ ਮਨ ’ਤੇ ਕਾਬੂ ਰੱਖਣ ਦੀ ਜ਼ਰੂਰਤ ਹੋਵੇਗੀ, ਮਨ ਸਫਰ ਲਈ ਰਾਜ਼ੀ ਰਹੇਗਾ। ਮਿਥੁਨ : ਖਰਚਿਆਂ ਦਾ ਜ਼ੋਰ ਪਰ ਚੰਗਾ ਪਹਿਲੂ ਇਹ ਹੈ ਕਿ ਜ਼ਿਆਦਾ ਖਰਚ ਜਾਇਜ਼ ਅਤੇ ਜ਼ਰੂਰਤ ਦੇ ਕੰਮਾਂ ’ਤੇ ਹੀ ਹੋਵੇਗਾ, ਨੁਕਸਾਨ ਦਾ ਵੀ ਡਰ। ਕਰਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ। ਸਿੰਘ : ਅਫਸਰਾਂ ਅਤੇ ਵੱਡੇ ਲੋਕਾਂ ਦੇ ਸੁਪਰੋਟਿਵ ਰੁਖ ਕਰ ਕੇ ਆਪ ਦੀ ਕੋਈ ਮੁਸ਼ਕਲ ਰਸਤੇ ’ਚੋਂ ਹਟ ਸਕਦੀ ਹੈ। ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਪਾਜ਼ੇਟਿਵ ਨਤੀਜਾ ਦੇਵੇਗੀ, ਕਿਸੇ ਧਾਰਮਿਕ ਪ੍ਰੋਗਰਾਮਿੰਗ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ’ਚ ਰੁਚੀ ਰਹੇਗੀ। ਤੁਲਾ : ਸਿਤਾਰਾ ਪੇਟ ਲਈ ਕਮਜ਼ੋਰ, ਠੰਡੀਆਂ ਵਸਤਾਂ ਦੀ ਵਰਤੋਂ ਨਾ ਕਰੋ, ਪਾਣੀ ਵੀ ਸੰਭਾਲ ਕੇ ਪੀਣਾ ਚਾਹੀਦਾ ਹੈ, ਵੈਸੇ ਅਰਥ ਦਸ਼ਾ ਠੀਕ-ਠਾਕ ਰਹੇਗੀ। ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ ਰਹੇਗਾ, ਸਫਰ ਲਈ ਮਨ ਰਾਜ਼ੀ ਰਹੇਗਾ। ਧਨ : ਮਨੋਬਲ ਦੇ ਟੁੱਟਣ ਅਤੇ ਕਮਜ਼ੋਰ ਮਨ ਸਥਿਤੀ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ। ਮਕਰ : ਜਨਰਲ ਸਿਤਾਰਾ ਸਟ੍ਰਾਂਗ , ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ। ਕੁੰਭ : ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਅਟੈਂਡ ਕਰਨ ਲਈ ਸਮਾਂ ਚੰਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ। ਮੀਨ : ਆਪ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰਹੋਗੇ, ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਵੀ ਬਣੀ ਰਹੇਗੀ।
