
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ 'ਆਪ' ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਨੂੰ ਦੱਸਿਆ ਪ
- by Jasbeer Singh
- July 10, 2025

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ 'ਆਪ' ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਨੂੰ ਦੱਸਿਆ ਪੰਜਾਬ ਦੇ ਲੋਕਾਂ ਨਾਲ ਮਹਿੰਗਾ ਮਜ਼ਾਕ ਬਿਨਾਂ ਕਿਸੇ ਮੁੱਦੇ 'ਤੇ ਚਰਚਾ ਤੋਂ ਪਹਿਲੇ ਦਿਨ ਦਾ ਵਿਧਾਨ ਸਭਾ ਸੈਸ਼ਨ ਸਿਰਫ਼ 11 ਮਿੰਟਾਂ ਵਿੱਚ ਮੁਲਤਵੀ: ਸਰਬਜੀਤ ਝਿੰਜਰ ਕਾਨੂੰਨ ਵਿਵਸਥਾ, ਕਿਸਾਨਾਂ ਦੇ ਮੁੱਦਿਆਂ 'ਤੇ ਜਵਾਬਦੇਹੀ ਤੋਂ 'ਆਪ' ਭੱਜ ਰਹੀ ਹੈ: ਯੂਥ ਅਕਾਲੀ ਦਲ ਪ੍ਰਧਾਨ ਚੰਡੀਗੜ੍ਹ, 10 ਜੁਲਾਈ 2025 : ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦੋ ਦਿਨਾਂ ਵਿਸ਼ੇਸ਼ ਵਿਧਾਨ ਸਭਾ ਸੈਸ਼ਨ 'ਤੇ ਗੰਭੀਰ ਸਵਾਲ ਉਠਾਏ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਅਤੇ ਪਹਿਲੇ ਦਿਨ ਦੀ ਸਮਾਪਤੀ ਸਿਰਫ਼ 11 ਮਿੰਟਾਂ ਵਿੱਚ ਹੀ ਕਰ ਦਿੱਤੀ, ਜਿਸ ਵਿੱਚ ਸਿਰਫ਼ ਸ਼ਰਧਾਂਜਲੀਆਂ ਦਿੱਤੀਆਂ ਗਈਆਂ। "ਅਜਿਹੇ ਸਮੇਂ ਜਦੋਂ ਪੰਜਾਬ ਨੂੰ ਭਖਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਇੱਕ ਲੰਬੇ ਸੈਸ਼ਨ ਦੀ ਤੁਰੰਤ ਲੋੜ ਹੈ - ਜਿਸ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ, ਲੈਂਡ ਪੂਲਿੰਗ ਨੀਤੀ ਦੇ ਨਾਮ 'ਤੇ ਕਿਸਾਨਾਂ ਤੋਂ ਜ਼ਮੀਨਾਂ ਹੜੱਪਣਾ, ਵਿਗੜਦਾ ਸਿਹਤ ਸੰਕਟ, ਅਤੇ ਹੋਰ ਬਹੁਤ ਕੁਝ ਸ਼ਾਮਲ ਹੈ - ਓਹਦੋਂ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਜਵਾਬਦੇਹੀ ਤੋਂ ਭੱਜ ਰਹੀ ਹੈ। ਪਹਿਲੇ ਦਿਨ ਦੇ ਸੈਸ਼ਨ ਨੂੰ ਸਿਰਫ਼ 11 ਮਿੰਟਾਂ ਵਿੱਚ ਸਮੇਟ ਕੇ, ਇਨ੍ਹਾਂ ਨੇ ਸਰਕਾਰੀ ਖਜ਼ਾਨੇ ਦੇ ਲਗਭਗ 2 ਕਰੋੜ ਰੁਪਏ ਬਰਬਾਦ ਕਰ ਦਿੱਤੇ ਹਨ। ਇਹ ਬਿਲਕੁਲ ਅਸਵੀਕਾਰਨਯੋਗ ਹੈ," ਸਰਬਜੀਤ ਸਿੰਘ ਝਿੰਜਰ ਨੇ ਕਿਹਾ। ਝਿੰਜਰ ਨੇ ਸਵਾਲ ਕੀਤਾ ਕਿ ਸ਼ਰਧਾਂਜਲੀਆਂ ਦੇ ਹਵਾਲਿਆਂ ਤੋਂ ਬਾਅਦ ਕੋਈ ਕੰਮ ਕਿਉਂ ਨਹੀਂ ਕੀਤਾ ਗਿਆ। "ਜੇਕਰ ਸਰਕਾਰ ਕੱਲ੍ਹ ਬੇਅਦਬੀ ਬਿੱਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਤਾਂ ਇਸਨੇ ਅੱਜ ਖੁੱਲੀ ਬਹਿਸ ਕਿਉਂ ਨਹੀਂ ਰੱਖੀ ਤਾਂ ਜੋ ਵਿਧਾਇਕ ਪੰਜਾਬ ਦੇ ਸਾਰੇ ਭਖਦੇ ਮੁੱਦਿਆਂ 'ਤੇ ਸਰਕਾਰ ਤੋਂ ਸਵਾਲ ਕਰ ਸਕਣ?" ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਅਸਲ ਵਿੱਚ ਘੱਟੋ-ਘੱਟ ਸੱਤ ਦਿਨਾਂ ਦਾ ਵਿਧਾਨ ਸਭਾ ਸੈਸ਼ਨ ਚਾਹੀਦਾ ਹੈ। “ਇਹ ਦੋ ਦਿਨਾਂ ਦਾ ਡਰਾਮਾ ਇੱਕ ਸਿਰਫ਼ ਅੱਖਾਂ ਤੇ ਘੱਟਾ ਪਾਉਣ ਵਾਲੀ ਗੱਲ ਹੈ। ਪੰਜਾਬ ਦੇ ਲੋਕ ਜਵਾਬਾਂ ਦੀ ਉਮੀਦ ਕਰਦੇ ਹਨ, ਪਰ ਭਗਵੰਤ ਮਾਨ ਸਰਕਾਰ ਭੱਜ ਰਹੀ ਹੈ।” “ਵਿਧਾਨ ਸਭਾ ਸੈਸ਼ਨ ਦੇ ਇੱਕ ਦਿਨ ਵਿੱਚ ਲਗਭਗ 2 ਕਰੋੜ ਰੁਪਏ ਦਾ ਜਨਤਕ ਪੈਸਾ ਖਰਚ ਹੁੰਦਾ ਹੈ। ਸਾਡਾ ਪੈਸਾ ਇਸ ਤਰ੍ਹਾਂ ਕਿਉਂ ਬਰਬਾਦ ਹੋ ਰਿਹਾ ਹੈ? ਸਰਕਾਰ ਸਵਾਲਾਂ ਤੋਂ ਕਿਉਂ ਭੱਜ ਰਹੀ ਹੈ?” ਝਿੰਜਰ ਨੇ ਪੁੱਛਿਆ । ਉਨ੍ਹਾਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। "ਦਿਹਾੜੇ ਦਿਨ-ਦਿਹਾੜੇ ਕਤਲ ਆਮ ਹੁੰਦੇ ਜਾ ਰਹੇ ਹਨ। ਕਾਰੋਬਾਰੀਆਂ 'ਤੇ ਖੁੱਲ੍ਹੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਅਤੇ ਜਬਰੀ ਵਸੂਲੀ ਦੀਆਂ ਕਾਲਾਂ ਬਿਨਾਂ ਕਿਸੇ ਰੋਕ-ਟੋਕ ਦੇ ਕੀਤੀਆਂ ਜਾ ਰਹੀਆਂ ਹਨ। ਕਾਨੂੰਨ ਦਾ ਕੋਈ ਡਰ ਨਹੀਂ ਹੈ। ਹਾਲ ਹੀ ਵਿੱਚ, ਪੰਜਾਬ ਦੇ ਉਦਯੋਗਪਤੀਆਂ ਨੇ ਮੱਧ ਪ੍ਰਦੇਸ਼ ਵਿੱਚ 15,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਦਾ ਵਾਅਦਾ ਕੀਤਾ ਹੈ। ਇਸਦਾ ਸਪੱਸ਼ਟ ਮਤਲਬ ਹੈ ਕਿ ਉਹ ਪੰਜਾਬ ਛੱਡਣ ਲਈ ਤਿਆਰ ਹਨ ਕਿਉਂਕਿ 'ਆਪ' ਸਰਕਾਰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ । ਝਿੰਜਰ ਨੇ ਸਰਕਾਰ ਦੀ ਵਿਵਾਦਪੂਰਨ ਲੈਂਡ ਪੂਲਿੰਗ ਨੀਤੀ 'ਤੇ ਵੀ ਵਰਦਿਆਂ ਕਿਹਾ "ਇਸ ਨੀਤੀ ਰਾਹੀਂ, ਉਹ ਕਿਸਾਨ ਭਾਈਚਾਰੇ ਦੇ ਸਖ਼ਤ ਅਤੇ ਖੁੱਲ੍ਹੇ ਵਿਰੋਧ ਦੇ ਬਾਵਜੂਦ, ਸਾਡੇ ਕਿਸਾਨਾਂ ਤੋਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਮਾਜ ਦਾ ਹਰ ਵਰਗ ਇਸ ਸਰਕਾਰ ਤੋਂ ਨਾਖੁਸ਼ ਹੈ। "ਕਿਸਾਨ ਹੋਵੇ, ਵਪਾਰੀ ਹੋਵੇ, ਨੌਜਵਾਨ ਹੋਵੇ ਜਾਂ ਕਰਮਚਾਰੀ - ਹਰ ਪਾਸੇ ਗੁੱਸਾ ਅਤੇ ਨਿਰਾਸ਼ਾ ਹੈ। ਪਰ ਮਾਨ ਸਰਕਾਰ ਜ਼ਮੀਨ 'ਤੇ ਕੁਝ ਵੀ ਅਸਲ ਕੰਮ ਨਹੀਂ ਕਰ ਰਹੀ ਬਸ ਇਸ਼ਤਿਹਾਰਬਾਜ਼ੀ ਵਿੱਚ ਵਿਅਸਤ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.