

ਛਾਤੀ ਵਿਚ ਗੋਲੀ ਲੱਗਣ ਨਾਲ ਹੋਈ ਲੁਧਿਆਣਾ ’ਚ ਨੌਜਵਾਨ ਮੌਤ ਲੁਧਿਆਣਾ, 21 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਸ਼ਾਮ ਨਗਰ ਖੇਤਰ ਵਿਖੇ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। 27 ਸਾਲਾ ਨੌਜਵਾਨ ਰੋਹਿਤ ਜੋ ਕਿ ਪਿਆ ਸੀ ਨੂੰ ਉਸਦੇ ਦੋਸਤਾਂ ਨੇ ਜਦੋਂ ਇਸ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਕਦੋਂ ਵਾਪਰਿਆ ਬਾਰੇ ਪਤਾ ਨਹੀਂ ਚੱਲ ਪਾਇਆ ਹੈ, ਜਿਸਦੀ ਪੁਲਸ ਵਲੋਂ ਜਾਂਚ ਜਾਰੀ ਹੈ। ਰੋਹਿਤ ਕਰਦਾ ਸੀ ਡਰਾਈਵਰੀ ਦਾ ਕੰਮ : ਪਰਿਵਾਰਕ ਮੈਂਬਰ ਰੋਹਿਤ ਨਾਮ ਦੇ ਜਿਸ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਰੋਹਿਤ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਉਹ ਆਪਣੀ ਭੂਆ ਕੋਲ ਜਗਰਾਉਂ ਪੁੱਲ ਨਜ਼ਦੀਕ ਰਹਿੰਦਾ ਸੀ। ਰੋਹਿਤ ਦੀ ਭੂਆ ਅਤੇ ਉਸਦੇ ਪਿਤਾ ਨੇ ਦੱਸਿਆ ਕਿ ਰਾਤ ਨੂੰ ਉਹ ਹੈਬੋਵਾਲ ਸਥਿਤ ਘਰ ਵਿੱਚ ਆ ਜਾਂਦਾ ਸੀ ਅਤੇ ਬਾਕੀ ਸਾਰਾ ਦਿਨ ਇੱਥੇ ਹੀ ਬਿਤਾਉਂਦਾ ਸੀ। ਰੋਹਿਤ ਦੀ ਕਿਸੇ ਨਾਲ ਕੋਈ ਰੰਜਸ਼ ਨਹੀਂ ਸੀ ਉਹਨਾਂ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ ਪਰ ਬਾਵਜੂਦ ਇਸਦੇ ਬੀਤੀ ਰਾਤ ਉਹਨਾਂ ਨੂੰ ਪੁਲਿਸ ਕਰਮੀਆਂ ਦਾ ਫੋਨ ਆਇਆ ਕਿ ਉਹਨਾਂ ਦਾ ਬੇਟਾ ਰੋਹਿਤ ਹਸਪਤਾਲ ਵਿੱਚ ਦਾਖ਼ਲ ਹੈ। ਉਹਨਾਂ ਕਿਹਾ ਕਿ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਉਸਦੇ ਛਾਤੀ ਵਿੱਚ ਗੋਲੀ ਲੱਗੀ ਹੈ। ਉਹਨਾਂ ਕਿਹਾ ਕਿ ਜਿਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਜਾਵੇ ਇਸ ਦੌਰਾਨ ਉਹਨਾਂ ਇਨਸਾਫ਼ ਦੀ ਮੰਗ ਕੀਤੀ ਹੈ। ਕੀ ਆਖਣਾ ਹੈ ਥਾਣਾ ਡਵੀਜਨ ਨੰ ਪੰਜ ਦੇ ਮੁਖੀ ਦਾ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਕਿਹਾ ਕਿ ਸ਼ਾਮ ਨਗਰ ਨਜ਼ਦੀਕ ਰੋਹਿਤ ਨਾਮਕ 27 ਸਾਲਾਂ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਉਹਨਾਂ ਕਿਹਾ ਕਿ ਇਸ ਬਾਬਤ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ। ਫ਼ਿਲਹਾਲ ਅਜੇ ਅਜਿਹੀ ਕੋਈ ਵੀ ਘਟਨਾ ਨੂੰ ਲੈ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਆਪਸੀ ਇਹਨਾਂ ਦਾ ਕੀ ਵਿਵਾਦ ਸੀ ਉਹਨਾਂ ਕਿਹਾ ਕਿ ਜਾਂਚ ਜਾਰੀ ਹੈ।