
ਜੋਮੈਟੋ ਖਰੀਦ ਰਿਹੈ ਪੇਟੀਐਮ ਦਾ ਮਨੋਰੰਜਨ ਟਿਕਟਿੰਗ ਕਾਰੋਬਾਰ 2048 ਕਰੋੜ ਰੁਪਏ ਵਿੱਚ
- by Jasbeer Singh
- August 22, 2024

ਜੋਮੈਟੋ ਖਰੀਦ ਰਿਹੈ ਪੇਟੀਐਮ ਦਾ ਮਨੋਰੰਜਨ ਟਿਕਟਿੰਗ ਕਾਰੋਬਾਰ 2048 ਕਰੋੜ ਰੁਪਏ ਵਿੱਚ ਨਵੀਂ ਦਿੱਲੀ : ਮਸ਼ਹੂਰ ਫੂਡ ਡਿਲੀਵਰੀ ਕੰਪਨੀ ਜੋਮੈਟੋ ਪੇਟੀਐਮ ਦਾ ਵੱਡਾ ਕਾਰੋਬਾਰ ਖਰੀਦਣ ਜਾ ਰਹੀ ਹੈ। ਜੋਮੈਟੋ ਪੇਟੀਐਮ ਦਾ ਮਨੋਰੰਜਨ ਟਿਕਟਿੰਗ ਕਾਰੋਬਾਰ 2048 ਕਰੋੜ ਰੁਪਏ ਵਿੱਚ ਖਰੀਦ ਰਿਹਾ ਹੈ। ਇਸ ਡੀਲ ਦੀ ਜਾਣਕਾਰੀ ਦੀ ਮੂਲ ਕੰਪਨੀ 97 ਨੇ ਬੁੱਧਵਾਰ ਨੂੰ ਐਕਸਚੇਂਜ ਫਾਈਲਿੰਗ ਦੌਰਾਨ ਦਿੱਤੀ। ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਸ਼ੇਅਰਧਾਰਕਾਂ ਨੂੰ ਲਿਖੇ ਪੱਤਰ `ਚ ਕਿਹਾ ਹੈ ਕਿ ਹੁਣ ਅਸੀਂ ਆਪਣੇ ਮੁੱਖ ਕਾਰੋਬਾਰ `ਤੇ ਧਿਆਨ ਕੇਂਦਰਿਤ ਕਰਕੇ ਲਾਭਦਾਇਕ ਮਾਡਲ ਬਣਾਉਣ `ਤੇ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪੇਟੀਐਮ ਲਈ ਲੰਬੀ ਮਿਆਦ ਦੀ ਯੋਜਨਾ ਤਿਆਰ ਕੀਤੀ ਹੈ। ਅਸੀਂ ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਹੁਣ ਅਸੀਂ ਉਨ੍ਹਾਂ ਝਟਕਿਆਂ ਤੋਂ ਉਭਰ ਕੇ ਅੱਗੇ ਵਧਣ ਦੀ ਤਿਆਰੀ ਕਰ ਰਹੇ ਹਾਂ।
Related Post
Popular News
Hot Categories
Subscribe To Our Newsletter
No spam, notifications only about new products, updates.