ਮੇਖ : ਕਿਉਂਕਿ ਖਰਚ ਜਾਇਜ਼ ਅਤੇ ਫਿਜ਼ੂਲ ਦੋਵੇਂ ਤਰ੍ਹਾਂ ਦਾ ਹੋਵੇਗਾ, ਇਸ ਲਈ ਜਿਹੜੇ ਖਰਚੇ ਟਾਲ ਸਕੋ, ਟਾਲ ਦੇਣਾ ਸਹੀ ਰਹੇਗਾ, ਧਨ ਹਾਨੀ ਦਾ ਡਰ। ਬ੍ਰਿਖ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ। ਮਿਥੁਨ : ਰਾਜ ਦਰਬਾਰ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ। ਕਰਕ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮ ਸੁਲਝ ਸਕਦਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ। ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਸਹੀ ਰਹੇਗਾ, ਕਿਸੇ ਦੇ ਝਾਂਸੇ ’ਚ ਫਸਣ ਤੋਂ ਬਚਣਾ ਚਾਹੀਦਾ ਹੈ। ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫਰੰਟ ’ਤੇ ਕੁਝ ਤਣਾਤਣੀ ਰਹਿਣ ਦਾ ਡਰ । ਤੁਲਾ : ਸ਼ਤਰੂ ਬੇਸ਼ਕ ਉਭਰਦੇ ਸਿਮਟਦੇ ਰਹਿਣਗੇ, ਆਪਣੇ ਆਪ ਨੂੰ ਉਨ੍ਹਾਂ ਦੇ ਚੱਕਰ ’ਚ ਫਸਣ ਤੋਂ ਬਚਾ ਕੇ ਰੱਖਣਾ ਸਹੀ ਰਹੇਗਾ, ਮਨ ਵੀ ਪ੍ਰੇਸ਼ਾਨ ਟੈਂਸ ਜਿਹਾ ਰਹੇਗਾ। ਬ੍ਰਿਸ਼ਚਕ : ਸੰਤਾਨ ਪੱਖੋਂ ਫਿਕਰ ਪ੍ਰੇਸ਼ਾਨੀ ਰਹਿਣ ਦਾ ਡਰ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ, ਇਰਾਦਿਆਂ ’ਚ ਮਜ਼ਬੂਤੀ ਰਹੇਗੀ। ਧਨ : ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਵੱਡੇ ਲੋਕਾਂ ਦੀ ਨਾਰਾਜ਼ਗੀ ਆਪ ਨੂੰ ਅਪਸੈੱਟ ਪ੍ਰੇਸ਼ਾਨ ਰੱਖਣ ਵਾਲੀ ਹੈ, ਸੁਚੇਤ ਰਹੋ। ਮਕਰ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ ਪਰ ਹਲਕੀ ਨੇਚਰ ਅਤੇ ਸੋਚ ਵਾਲੇ ਲੋਕ ਅਤੇ ਸਾਥੀ ਆਪ ਨੂੰ ਪ੍ਰੇਸ਼ਾਨ ਰੱਖ ਸਕਦੇ ਹਨ। ਕੁੰਭ : ਕੰਮਕਾਜੀ ਕੰਮਾਂ ’ਚ ਬੇਧਿਆਨੀ ਨਾ ਵਰਤੋ, ਕਾਰੋਬਾਰੀ ਟੂਰਿੰਗ ਕਰਦੇ ਸਮੇਂ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ। ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜਾ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਹੀ ਕਰੋ, ਵੈਸੇ ਆਪਣੇ ਗੁੱਸੇ ’ਤੇ ਵੀ ਕਾਬੂ ਰੱਖਣਾ ਸਹੀ ਰਹੇਗਾ। ਅੱਜ ਲਈ ਇੰਨਾ ਹੀ!..ਅਸੀਂ ਆਸ ਕਰਦੇ ਹਾਂ ਕਿ ਅੱਜ ਦਾ ਰਾਸ਼ੀਫਲ ਤੁਹਾਨੂੰ ਜੀਵਨ ਵਿੱਚ ਅੱਗੇ ਵਧਣ ਲਈ ਦਿਸ਼ਾ ਦਵੇਗਾ। ਯਾਦ ਰੱਖੋ, ਗ੍ਰਹਿ ਅਤੇ ਤਾਰੇ ਸਿਰਫ਼ ਰਸਤਾ ਦਿਖਾਉਂਦੇ ਹਨ, ਕਮਾਈ ਅਤੇ ਸਫਲਤਾ ਤੁਹਾਡੀ ਮਿਹਨਤ ਨਾਲ ਮਿਲਦੀ ਹੈ।ਕੱਲ੍ਹ ਫਿਰ ਮਿਲਾਂਗੇ ਨਵੇਂ ਰਾਸ਼ੀਫਲ ਦੇ ਨਾਲ।ਆਪਣੇ ਦਿਨ ਨੂੰ ਮੰਗਲਮਈ ਬਣਾਉਣ ਲਈ ਚੰਗੇ ਕੰਮ ਕਰੋ। ਧੰਨਵਾਦ ਜੀ
