post

Jasbeer Singh

(Chief Editor)

National

ਛਤੀਸਗੜ੍ਹ ਸ਼ਰਾਬ ਘਪਲੇ ਵਿਚ ਚੇਤੰਨਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ

post-img

ਛਤੀਸਗੜ੍ਹ ਸ਼ਰਾਬ ਘਪਲੇ ਵਿਚ ਚੇਤੰਨਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਰਾਏਪੁਰ, 3 ਜਨਵਰੀ 2026 : ਛੱਤੀਸਗੜ੍ਹ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਦੇ ਪੁੱਤਰ ਚੇਤੰਨਿਆ ਬਘੇਲ ਨੂੰ ਕਥਿਤ ਸ਼ਰਾਬ ਘਪਲੇ ਨਾਲ ਸਬੰਧਤ ਦੋ ਮਾਮਲਿਆਂ 'ਚ ਜ਼ਮਾਨਤ ਦੇ ਦਿੱਤੀ ਹੈ । ਈ. ਡੀ. ਨੇ ਕੀ ਮਾਮਲਾ ਕੀਤਾ ਸੀ ਦਰਜ ਚੇਤੰਨਿਆ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਰਾਜ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਕਥਿਤ ਸ਼ਰਾਬ ਘਪਲੇ 'ਚ ਮਾਮਲੇ ਦਰਜ ਕੀਤੇ ਸਨ । ਈ. ਡੀ. ਅਨੁਸਾਰ, ਸੂਬੇ 'ਚ ਸ਼ਰਾਬ ਘਪਲਾ 2019 ਅਤੇ 2022 ਦੇ ਦਰਮਿਆਨ ਹੋਇਆ ਸੀ, ਜਦੋਂ ਛੱਤੀਸਗੜ੍ਹ 'ਚ ਭੁਪੇਸ਼ ਬਘੇਲ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ। ਈ.ਡੀ. ਦਾ ਦਾਅਵਾ ਸੀ ਕਿ ਚੇਤਨਾ ਕਥਿਤ ਸ਼ਰਾਬ ਘਪਲੇ ਦੇ ਪਿੱਛੇ ਸਿੰਡੀਕੇਟ ਦਾ ਸੀ ਮੁਖੀ ਈ. ਡੀ. ਮੁਤਾਬਕ ਕਥਿਤ ਘਪਲੇ ਨਾਲ ਸੂਬੇ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਅਤੇ ਸ਼ਰਾਬ ਸਿੰਡੀਕੇਟ ਦੇ ਲਾਭਪਾਤਰੀਆਂ ਦੀਆਂ ਜੇਬਾਂ ਭਰ ਗਈਆਂ । ਈ. ਡੀ. ਨੇ ਦਾਅਵਾ ਕੀਤਾ ਸੀ ਕਿ ਚੇਤੰਨਿਆ ਕਥਿਤ ਸ਼ਰਾਬ ਘਪਲੇ ਦੇ ਪਿੱਛੇ 'ਸਿੰਡੀਕੇਟ' ਦਾ ਮੁਖੀ ਸੀ ਅਤੇ ਉਸ ਨੇ ਘਪਲੇ ਤੋਂ ਮਿਲੇ ਲੱਗਭਗ 1000 ਕਰੋੜ ਰੁਪਏ ਖੁਦ ਸੰਭਾਲੇ ਸਨ । ਦਾਅਵੇ ਅਨੁਸਾਰ ਚੇਤੰਨਿਆ ਬਘੇਲ ਨੇ ਉੱਚੇ ਪੱਧਰ 'ਤੇ ਅਪਰਾਧ ਦੀ ਕਮਾਈ ਦਾ ਪ੍ਰਬੰਧਨ ਕਰਨ ਦੇ ਨਾਲ-ਨਾਲ ਆਪਣੇ ਹਿੱਸੇ ਵਜੋਂ ਲੱਗਭਗ 200-250 ਕਰੋੜ ਰੁਪਏ ਪ੍ਰਾਪਤ ਕੀਤੇ ।

Related Post

Instagram