post

Jasbeer Singh

(Chief Editor)

Punjab

ਪੰਜਾਬ ਦੇ 14 ਡਿਪਟੀ ਸੁਪਰਡੈਂਟ ਆਫ ਪੁਲਸ ਬਦਲੇ

post-img

ਪੰਜਾਬ ਦੇ 14 ਡਿਪਟੀ ਸੁਪਰਡੈਂਟ ਆਫ ਪੁਲਸ ਬਦਲੇ ਚੰਡੀਗੜ੍ਹ, 22 ਅਕਤੂਬਰ 2025 : ਵਿਜੀਲੈਂਸ ਵਿਭਾਗ ਪੰਜਾਬ ਦੇ ਚੀਫ ਡਾਇਰੈਕਟਰ ਪ੍ਰਵੀਨ ਕੁਮਾਰ ਸਿਨਹਾ ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਭਰ ਵਿਚੋਂ ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀਜ) ਨੂੰ ਬਦਲ ਦਿੱਤਾ ਹੈ। ਜਿਨ੍ਹਾਂ ਵਿਚ ਡੀ. ਐਸ. ਪੀ. ਕੇਵਲ ਕ੍ਰਿਸ਼ਨ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਫਰੀਦਕੋਟ) ਤੋ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ, ਡੀ. ਐਸ. ਪੀ. ਸ਼ਰਨਜੀਤ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਗੁਰਦਾਸਪੁਰ), ਡੀ. ਐਸ. ਪੀ. ਸੁਰਿੰਦਰ ਸਿੰਘ ਨੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਅੰਮਿਤ੍ਰਸਰ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਤਰਨਤਾਰਨ), ਡੀ. ਐਸ. ਪੀ. ਅਸ਼ਵਨੀ ਕੁਮਾਰ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਐਸ. ਬੀ. ਐਸ. ਨਗਰ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਜਲੰਧਰ,) ਡੀ. ਐਸ. ਪੀ. ਮਨਦੀਪ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਹੁਸਿ਼ਆਰਪੁਰ) ਸ਼ਾਮਲ ਹਨ। ਇਸੇ ਤਰ੍ਹਾਂ ਡੀ. ਐਸ. ਪੀ. ਲਖਵਿੰਦਰ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਐਸ. ਬੀ. ਐਸ. ਨਗਰ), ਡੀ. ਐਸ. ਪੀ. ਲਵਪ੍ਰੀਤ ਸਿੰਘ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ ਵਿਜੀਲੈਂਸ ਬਿਊਰੋ (ਯੂਨਿਟ ਬਰਨਾਲਾ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਲੁਧਿਆਣਾ), ਡੀ. ਐਸ. ਪੀ. ਜਤਿੰਦਰਪਾਲ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਰੇਂਜ ਪਟਿਆਲਾ), ਡੀ. ਐਸ. ਪੀ. ਹਰਮਿੰਦਰ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਸੰਗਰੂਰ), ਡੀ. ਐਸ. ਪੀ. ਸੋਹਣ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਰੇਂਜ ਫਿਰੋਜਪੁੁਰ), ਡੀ. ਐਸ. ਪੀ. ਅਨੂਪ ਕੁਮਾਰ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਫਿਰੋਜਪੁਰ), ਡੀ. ਐਸ. ਪੀ. ਵਿਨੋਦ ਕੁਮਾਰ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਲੁਧਿਆਣਾ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਫਰੀਦਕੋਟ), ਡੀ. ਐਸ. ਪੀ. ਤੇਜਿੰਦਰਪਾਲ ਸਿੰਘ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਈ. ਓ. ਡਬਲਿਊ-1 ਪੰਜਾਬ) ਐਡੀਸ਼ਨਲ ਚਾਰਜ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਫਲਾਇੰਗ ਸਕੁਆਡ) ਪੰਜਾਬ ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ (ਹੈਡਕੁਆਰਟਰ) ਵਿਜੀਲੈਂਸ ਬਿਊਰੋ (ਐਡੀਸ਼ਨਲ ਚਾਰਜ ਡਿਪਟੀ ਸੁਪਰਡੈਂਟ ਆਫ ਪੁਲਸ ਆਈ. ਵੀ. ਐਂਡ ਐਸ. ਯੂ., ਵਿਜੀਲੈਂਸ, ਬਿਊਰੋ ਪੰਜਾਬ) ਲਗਾ ਦਿੱਤਾ ਹੈ।

Related Post