
ਚਾਈਬਾਸਾ ਦੇ ਜੰਗਲਾਂ ਵਿਚੋਂ 2 ਕਿਲੋਗ੍ਰਾਮ ਦੇ 14 ਆਈ. ਈ. ਡੀ. ਤੇ ਹੋਰ ਸਮੱਗਰੀ ਬਰਾਮਦ
- by Jasbeer Singh
- July 22, 2025

ਚਾਈਬਾਸਾ ਦੇ ਜੰਗਲਾਂ ਵਿਚੋਂ 2 ਕਿਲੋਗ੍ਰਾਮ ਦੇ 14 ਆਈ. ਈ. ਡੀ. ਤੇ ਹੋਰ ਸਮੱਗਰੀ ਬਰਾਮਦ ਝਾਰਖੰਡ, 22 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਜੰਗਲਾਂ ਵਿਚੋਂ ਝਾਰਖੰਡ ਸਪੈਸ਼ਲ ਟਾਸਕ ਫੋਰਸ ਅਤੇ ਸੀ. ਆਰ. ਪੀ. ਐੱਫ. ਦੀ 60 ਬਟਾਲੀਅਨ ਨੇ ਚਾਈਬਾਸਾ ਦੇ ਜੰਗਲਾਂ ਵਿਚੋਂ 2 ਕਿਲੋਗ੍ਰਾਮ ਦੇ 14 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਦੇ ਨਾਲ-ਨਾਲ ਦੇਸੀ ਹੈਂਡ ਗਰੇਨੇਡ, ਅਮੋਨੀਅਮ ਨਾਈਟ੍ਰੇਟ ਪਾਊਡਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਨਕਸਲੀ ਗਤੀਵਿਧੀਆਂ ਵਿਰੁੱਧ ਚੁੱਕੇ ਗਏ ਕਦਮਾਂ ਦਾ ਨਤੀਜਾ ਇਹ ਬਰਾਮਦ ਸਮੱਗਰੀ ਚਾਈਬਾਸਾ ਪੁਲਸ ਨੇ ਕਿਹਾ ਕਿ ਨਕਸਲੀ ਗਤੀਵਿਧੀਆਂ ਵਿਰੁੱਧ ਝਾਰਖੰਡ ਪੁਲਸ ਦੇ ਇੱਕ ਸਾਂਝੇ ਤਲਾਸ਼ੀ ਅਭਿਆਨ ਵਿੱਚ ਝਾਰਖੰਡ ਸਪੈਸ਼ਲ ਟਾਸਕ ਫੋਰਸ ਅਤੇ ਸੈਂਟਰਲ ਰਿਜਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ 60 ਬਟਾਲੀਅਨ ਨੇ 20 ਜੁਲਾਈ ਨੂੰ ਚਾਈਬਾਸਾ ਪੁਲਸ ਥਾਣੇ ਅਧੀਨ ਜੰਗਲਾਂ ਵਿੱਚੋਂ 2 ਕਿਲੋਗ੍ਰਾਮ ਦੇ 14 ਆਈ. ਈ. ਡੀ. ਦੇ ਨਾਲ-ਨਾਲ ਸਥਾਨਕ ਹੈਂਡ ਗ੍ਰੇਨੇਡ, ਅਮੋਨੀਅਮ ਨਾਈਟ੍ਰੇਟ ਪਾਊਡਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਵਿਸਫੋਟਕ ਨੂੰ ਐੱਸ. ਓ. ਪੀ. (ਸਟੈਂਡਰਡ ਓਪਰੇਟਿੰਗ ਪ੍ਰਸੀਜਰ) ਅਨੁਸਾਰ ਇੱਕ ਨਿਯੰਤਰਿਤ ਧਮਾਕੇ ਰਾਹੀਂ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।