
ਢਾਕਾ ’ਚ ਕਾਲਜ ਕੈਂਪਸ ਵਿਚ ਡਿੱਗੇ ਏਅਰਕ੍ਰਾਫਟ ਕਾਰਨ 19 ਦੀ ਮੌਤ ਤੇ ਕਈ ਜ਼ਖਮੀ
- by Jasbeer Singh
- July 22, 2025

ਢਾਕਾ ’ਚ ਕਾਲਜ ਕੈਂਪਸ ਵਿਚ ਡਿੱਗੇ ਏਅਰਕ੍ਰਾਫਟ ਕਾਰਨ 19 ਦੀ ਮੌਤ ਤੇ ਕਈ ਜ਼ਖਮੀ ਬੰਗਲਾਦੇਸ, 22 ਜੁਲਾਈ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਸ਼ਹਿਰ ਢਾਕਾ ਦੇ ਸਕੂਲ ਕੈਂਪਸ ਵਿਖੇ ਬੀਤੀ ਦੁਪਹਿਰ ਬੰਗਲਾਦੇਸ਼ ਹਵਾਈ ਸੈਨਾ ਦਾ ਇਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਹੋਇਆ ਜਹਾਜ਼ ਐਫ-7 ਸੀ ਅਤੇ ਇਹ ਢਾਕਾ ਦੇ ਉਤਰੀ ਉਤਰਾ ਖੇਤਰ ਵਿਚ ਇਕ ਸਕੂਲ ਕੈਂਪਸ ਵਿਚ ਹਾਦਸਾਗ੍ਰਸਤ ਹੋਇਆ ਹੈ, ਜਿਸ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ 19 ਲੋਕਾਂ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੁੰਦਿਆਂ ਹੀ ਪੈ ਗਿਆ ਭੜਥੂ ਬੰਗਲਾਦੇਸ਼ ਦੇ ਢਾਕਾ ਵਿਖੇ ਹਾਦਸਾਗ੍ਰਸਤ ਹੋਏ ਐਫ-7 ਜਹਾਜ਼ ਦੇ ਸਕੂਲ ਕੈਂਪਸ ਵਿਖੇ ਹਾਦਸਾਗ੍ਰਸਤ ਹੋਣ ਤੇ ਹੀ ਚਾਰੇ ਪਾਸੇ ਭੜਥੂ ਪੈ ਗਿਆ। ਹਾਦਸੇ ਦੇ ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸੇ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਹੀ ਨਹੀਂ ਸੀ ਕਿ ਚੀਕ ਚਿਹਾੜਾ ਵੀ ਮਚਿਆ ਪਿਆ ਸੀ।ਹਾਦਸੇ ਦੇ ਪੀੜ੍ਹਤਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲਾਂ ਵਿਖੇ ਲਿਜਾਇਆ ਗਿਆ।