post

Jasbeer Singh

(Chief Editor)

ਅਮਰੀਕੀ ਪੁਲਾੜ ਏਜੰਸੀ ਵਿਚ ਹੋਵੇਗੀ 2 ਹਜ਼ਾਰ ਮੁਲਾਜਮਾਂ ਦੀ ਛੁੱਟੀ

post-img

ਅਮਰੀਕੀ ਪੁਲਾੜ ਏਜੰਸੀ ਵਿਚ ਹੋਵੇਗੀ 2 ਹਜ਼ਾਰ ਮੁਲਾਜਮਾਂ ਦੀ ਛੁੱਟੀ ਅਮਰੀਕਾ, 11 ਜੁਲਾਈ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਸੁਪਰ ਫਾਸਟ ਅਮਰੀਕੀ ਪੁਲਾੜ ਏਜੰਸੀ ਨੈਸ਼ਨਨ ਐਰੋਨੈਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਵਿਚ ਕੰਮ ਕਰਦੇ 2000 ਦੇ ਕਰੀਬ ਮੁਲਾਜਮਾਂ ਦੀ ਛੁੱਟੀ ਕਦੇ ਵੀ ਹੋ ਸਕਦੀ ਹੈ, ਜਿਸਦਾ ਮੁੱਖ ਕਾਰਨ ਬਜਟ ਵਿਚ ਕਟੌਤੀ ਕੀਤੇ ਜਾਣਾ ਦੱਸਿਆ ਜਾ ਰਿਹਾ ਹੈ। ਮੁਲਾਜਮਾਂ ਦੀ ਛੁੱਟੀ ਕਰਨ ਨਾਲ ਪੈ ਸਕਦਾ ਹੈ ਵਿਗਿਆਨਕ ਢਾਂਚੇ ਤੇ ਵੱਡਾ ਪ੍ਰਭਾਵ ਅਮਰੀਕੀ ਪੁਲਾੜ ਏਜੰਸੀ ਨਾਸਾ ਵਿਚ 2000 ਦੇ ਕਰੀਬ ਕਰਮਚਾਰੀਆਂ ਦੀ ਛੁੱਟੀ ਕੀਤੇ ਜਾਣ ਦੇ ਚਲਦਿਆਂ ਹੋ ਸਕਦਾ ਹੈ ਕਿ ਨਾਸਾ ਵਿਚ ਕੀਤੇ ਜਾਣ ਵਾਲੇ ਵਿਗਿਆਨਕ ਪ੍ਰਯੋਗਾਂ ਤੇ ਇਸਦਾ ਮਾੜਾ ਅਸਰ ਪਵੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਛੁੱਟੀ ਕੀਤੇ ਜਾਣ ਦਾ ਮੁੱਖ ਕਾਰਨ ਬਜਟ ਵਿਚ ਕਟੌਤੀ ਦੱਸਿਆ ਹੈ। ਕੀ ਕਹਿੰਦੀ ਹੈ ਪੋਲੀਟੀਕੋ ਦੀ ਰਿਪੋਰਟ ਪੋਲੀਟੀਕਸ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੂੰ ਕਢਿਆ ਜਾ ਰਿਹਾ ਹੈ ਉਹ ਜ਼ਿਆਦਾਤਰ ਜੀ. ਐਸ-13 ਤੋਂ ਜੀ. ਐਸ-15 ਗ੍ਰੇਡ ਤਕ ਦੇ ਹਨ, ਜਿਨ੍ਹਾਂ ਨੂੰ ਅਮਰੀਕੀ ਸਰਕਾਰੀ ਸੇਵਾ ਵਿਚ ਸੀਨੀਅਰ ਅਹੁਦੇ ਮੰਨਿਆ ਜਾਂਦਾ ਹੈ। ਨਾਸਾ ਦੇ ਬੁਲਾਰੇ ਬੈਥਨੀ ਸਟੀਵਨਜ਼ ਨੇ ਰਾਇਟਰਜ਼ ਨੂੰ ਕਿਹਾ ਕਿ ਉਹ ਅਪਣੇ ਮਿਸ਼ਨ ਪ੍ਰਤੀ ਵਚਨਬੱਧ ਹਨ ਪਰ ਹੁਣ ਸਾਨੂੰ ਸੀਮਤ ਬਜਟ ਵਿਚ ਤਰਜੀਹਾਂ ਨਿਰਧਾਰਤ ਕਰਨੀਆਂ ਪੈਣਗੀਆਂ।

Related Post