post

Jasbeer Singh

(Chief Editor)

Punjab

2.93 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੁਸ਼ਿਆਰਪੁਰ ਦੇ ਪੁਨੀਤ ਸੂਦ ਦੇ ਪਰਿਵਾਰਕ ਮੈਂ

post-img

2.93 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੁਸ਼ਿਆਰਪੁਰ ਦੇ ਪੁਨੀਤ ਸੂਦ ਦੇ ਪਰਿਵਾਰਕ ਮੈਂਬਰਾਂ ਲਗਾਏ ਪੁਲਸ ਅਧਿਕਾਰੀਆਂ ਤੇ ਗੰਭੀਰ ਦੋਸ਼ ਹੁਸ਼ਿਆਰਪੁਰ : ਪੰਜਾਬ ਦੇ ਹੁਸਿ਼ਆਰਪੁਰ ਜਿ਼ਲੇ ਵਿਚ 2.93 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੁਸ਼ਿਆਰਪੁਰ ਦੇ ਪੁਨੀਤ ਸੂਦ ਦੇ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਪੁਲਿਸ ਅਧਿਕਾਰੀਆਂ `ਤੇ ਗੰਭੀਰ ਦੋਸ਼ ਲਗਾਉਦਿਆਂ ਆਖਿਆ ਹੈ ਕਿ ਪੁਨੀਤ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਨੀਤ ਨੂੰ ਪੁਲਸ ਨੇ ਹੁਸ਼ਿਆਰਪੁਰ ਤੋਂ ਨਹੀਂ ਬਲਕਿ ਚਾਲੀ ਕੁਆਟਰਾਂ ਤੋਂ ਗਿ੍ਫ਼ਤਾਰ ਕੀਤਾ ਸੀ ਤੇ ਉਸ ਕੋਲੋਂ ਪੈਸਿਆਂ ਦੇ ਸਾਰੇ ਸਬੂਤ ਪਏ ਹਨ। ਪੁਲਸ ਨੇ ਬੇਟੇ `ਤੇ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਤਸਕਰੀ ਦੀਆਂ ਗਲਤ ਧਾਰਾਵਾਂ ਲਗਾ ਦਿੱਤੀਆਂ, ਜਿਸ ਖਿਲਾਫ ਉਨ੍ਹਾਂ ਡੀਜੀਪੀ ਦਫਤਰ `ਚ ਸਿ਼਼ਕਾਇਤ ਦਰਜ ਕਰਵਾਈ ਹੈ। ਸਿਟੀ ਪੁਲਸ ਵੱਲੋਂ ਹਵਾਲਾ ਕੇਸ `ਚ ਨਾਮਜ਼ਦ ਕੀਤੇ ਗਏ ਪੁਨੀਤ ਸੂਦ ਦੀ ਭੈਣ ਪੂਜਾ ਸੂਦ ਨੇ ਦੱਸਿਆ ਕਿ ਪੁਨੀਤ ਦਾ ਕੰਮ ਪ੍ਰਾਪਰਟੀ ਤੇ ਵੈਸਟਰਨ ਯੂਨੀਅਨ ਦਾ ਹੈ। ਜਲੰਧਰ ਸਿਟੀ ਪੁਲਿਸ ਵੱਲੋਂ ਪਿਛਲੇ ਜੁਲਾਈ ਮਹੀਨੇ ਤੋਂ ਤੰਗ ਕਰਨਾ ਸ਼ੁਰੂ ਕੀਤਾ ਗਿਆ ਸੀ।

Related Post