
ਯੂਕੇ ਦੀ ਬੰਦ ਹੋ ਚੁੱਕੀ ਕੰਪਨੀ ’ਚ ਵੀਜ਼ਾ ਲਗਵਾ ਕੇ ਪੱਟੀ ਦੇ ਨੌਜਵਾਨ ਨਾਲ ਮਾਰੀ 21 ਲੱਖ ਦੀ ਠੱਗੀ , ਔਰਤ ਖਿਲਾਫ਼ ਧੋਖਾ
- by Aaksh News
- June 30, 2024

ਯੂਕੇ ਦੀ ਬੰਦ ਹੋ ਚੁੱਕੀ ਕੰਪਨੀ ’ਚ ਵੀਜ਼ਾ ਲਗਵਾ ਕੇ ਪੱਟੀ ਵਾਸੀ ਨੌਜਵਾਨ ਨਾਲ ਕਥਿਤ ਤੌਰ ’ਤੇ 21 ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਪੱਟੀ ਵਿਖੇ ਔਰਤ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਦਿਵਿਆਂਸ਼ੂ ਪੁੱਤਰ ਚੰਦਰ ਮੋਹਨ ਵਾਸੀ ਵਾਰਡ ਨੰਬਰ 3 ਪੱਟੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਭਰਾ ਤੁਸ਼ਾਰ ਤੇਜੀ ਕੋਲੋਂ ਸਵਪਨਿਲ ਹਾਈਟੈਕ ਐਡੂਕਾਨ ਅੰਮ੍ਰਿਤਸਰ ਦੀ ਜਸਮੀਤ ਕੌਰ ਨੇ 21 ਲੱਖ 70 ਹਜ਼ਾਰ ਰੁਪਏ ਲਏ ਅਤੇ ਯੂਕੇ ਦੀ ਬੰਦ ਹੋ ਚੁੱਕੀ ਕੰਪਨੀ ਵਿਚ ਵੀਜ਼ਾ ਲਗਾ ਕੇ ਧੋਖਾਧੜੀ ਕੀਤੀ ਹੈ। ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਪੱਟੀ ਕਵਲਪ੍ਰੀਤ ਸਿੰਘ ਵੱਲੋਂ ਕਰਨ ਉਪਰੰਤ ਜਸਮੀਤ ਕੌਰ ਖਿਲਾਫ ਥਾਣਾ ਸਿਟੀ ਪੱਟੀ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗ ਲੀ ਜਾਂਚ ਏਐੱਸਆਈ ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।