
ਭਾਰਤ ਦੇਸ਼ ਵਿਚ ਕੋਰੋਨਾ ਨਾਲ ਹੋ ਚੁੱਕੀਆਂ ਹਨ ਹੁਣ ਤੱਕ 79 ਲੋਕਾਂ ਦੀ ਮੌਤ
- by Jasbeer Singh
- June 14, 2025

ਭਾਰਤ ਦੇਸ਼ ਵਿਚ ਕੋਰੋਨਾ ਨਾਲ ਹੋ ਚੁੱਕੀਆਂ ਹਨ ਹੁਣ ਤੱਕ 79 ਲੋਕਾਂ ਦੀ ਮੌਤ ਨਵੀਂ ਦਿੱਲੀ, 14 ਜੂਨ 2025 : ਨਾ- ਮੁਰਾਦ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਚਲਦਿਆਂ ਭਾਰਤ ਵਿਚ ਮੁੜ ਆਏ ਕੋਰੋਨਾ ਵੈਰੀਐਂਟ ਦੇ ਚਲਦਿਆਂ 79 ਲੋਕ ਆਪਣੀ ਜਿ਼ੰਦਗੀ ਤੋਂ ਹੱਂਥ ਧੋ ਚੁੱਕੇ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿਚ ਕੋਰੋਨਾ ਦੀ ਮੁੜ ਸ਼ੁਰੂਆਤ ਵਿਦੇਸ਼ੀ ਧਰਤੀ ਹਾਂਗਕਾਂਗ ਤੇ ਸਿੰਗਾਪੁਰ ਵਿਖੇ ਹੋਈ ਸੀ, ਜਿਸ ਸਭ ਦੇ ਚਲਦਿਆਂ ਹੁਣ ਇਹ ਭਾਰਤ ਵਿਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਹਾਲਾਂਕਿ ਭਾਰਤੀ ਡਾਕਟਰਾਂ ਵਲੋਂ ਪਹਿਲਾਂ ਆਏ ਕੋਰੋਨਾ ਵੈਰੀਐਂਟ ਦੇ ਚਲਦਿਆਂ ਇਸ ਵਾਰ ਪਹਿਲਾਂ ਨਾਲੋਂ ਵੀ ਵਧੀਆ ਤਰੀਕੇ ਨਾਲ ਕੋਰੋਨਾ ਪਾਜੀਟਿਵ ਪਾਏ ਜਾਣ ਵਾਲੇ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਭ ਦੇ ਚਲਦਿਆਂ ਜਿਥੇ ਲੋਕ ਕੋਰੋਨਾ ਪਾਜੀਟਿਵ ਆ ਰਹੇ ਹਨ, ਉਥੇ ਕੋਰੋਨਾ ਤੋਂ ਛੁਟਕਾਰਾ ਪਾ ਕੇ ਘਰਾਂ ਨੂੰ ਵਾਪਸ ਵੀ ਜਾ ਰਹੇ ਹਨ। ਰਾਜਸਥਾਨ ਤੇ ਕੇਰਲ ਵਿਚ ਹੋਈਆਂ ਦੋ ਮੌਤਾਂ ਭਾਰਤ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੇ ਲਗਾਤਾਰ ਵਧਣ ਦੇ ਚਲਦਿਆਂ ਰਾਜਸਥਾਨ ਅਤੇ ਕੇਰਲ ਵਿੱਚ ਕੋਰੋਨਾ ਨਾਲ ਜਿਨ੍ਹਾਂ ਦੋ ਜਣਿਆਂ ਦੀ ਮੌਤ ਹੋਈ ਹੈ ਤਹਿਤ ਰਾਜਸਥਾਨ ਵਿੱਚ ਇੱਕ 70 ਸਾਲਾ ਔਰਤ ਅਤੇ ਕੇਰਲ ਵਿੱਚ ਇੱਕ 82 ਸਾਲਾ ਵਿਅਕਤੀ ਸ਼ਾਮਲ ਹੈ ਤੇ ਦੋਹਾਂ ਨੂੰ ਹੀ ਇਸ ਸਭ ਦੇ ਚਲਦਿਆਂ ਸਾਂਹ ਲੈਣ ਵਿੱਚ ਤਕਲੀਫ਼ ਹੋਈ ਤੇ ਉਸ ਤੋਂ ਬਾਅਦ ਮੌਤ ਹੋਣਾ ਦੱਸਿਆ ਜਾ ਰਿਹਾ ਹੈ।