
National
0
ਪ੍ਰਾਈਵੇਟ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਪੜ੍ਹਦੀ 17 ਸਾਲਾ ਲੜਕੀ ਨੇ ਦਿੱਤਾ ਸਕੂਲ ਕੈਂਪਸ ਵਿੱਚ ਬੱਚੇ ਨੂੰ ਜਨਮ
- by Jasbeer Singh
- July 4, 2024

ਪ੍ਰਾਈਵੇਟ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਪੜ੍ਹਦੀ 17 ਸਾਲਾ ਲੜਕੀ ਨੇ ਦਿੱਤਾ ਸਕੂਲ ਕੈਂਪਸ ਵਿੱਚ ਬੱਚੇ ਨੂੰ ਜਨਮ ਕਰਨਾਟਕ, 4 ਜੁਲਾਈ : ਕਰਨਾਟਕ ਦੇ ਕੋਲਾਰ ਜਿ਼ਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਕ ਪ੍ਰਾਈਵੇਟ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਪੜ੍ਹਦੀ 17 ਸਾਲਾ ਲੜਕੀ ਨੇ ਸੋਮਵਾਰ ਨੂੰ ਸਕੂਲ ਪਰਿਸਰ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 11ਵੀਂ ਜਮਾਤ ‘ਚ ਪੜ੍ਹਦੀ ਲੜਕੀ ਨੇ ਮਹਿਲਾ ਟਾਇਲਟ ‘ਚ ਬੱਚੇ ਨੂੰ ਜਨਮ ਦਿੱਤਾ। ਪੁਲਸ ਮੁਤਾਬਕ ਬੱਚੀ ਅਤੇ ਬੱਚੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲੜਕੀ ਦੇ ਮਾਤਾ-ਪਿਤਾ ਨੇ ਬਾਅਦ ‘ਚ ਕੋਲਾਰ ਮਹਿਲਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।