post

Jasbeer Singh

(Chief Editor)

ਜਲੰਧਰ ਪਠਾਨਕੋਟ ਰੋਡ ਤੇ ਅਚਨਚੇਤ ਦੋ ਟਿੱਪਰਾਂ ਵਿਚੋਂ ਇਕ ਦੇ ਬੇਕਾਬੂ ਹੋਣ ਨਾਲ ਵਾਪਰਿਆ ਸੜਕੀ ਹਾਦਸਾ

post-img

ਜਲੰਧਰ ਪਠਾਨਕੋਟ ਰੋਡ ਤੇ ਅਚਨਚੇਤ ਦੋ ਟਿੱਪਰਾਂ ਵਿਚੋਂ ਇਕ ਦੇ ਬੇਕਾਬੂ ਹੋਣ ਨਾਲ ਵਾਪਰਿਆ ਸੜਕੀ ਹਾਦਸਾ ਜਲੰਧਰ, 4 ਜੁਲਾਈ : ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਅੱਡਾ ਖੁੱਡਾ ਨਜ਼ਦੀਕ ਅੱਜ ਸਵੇਰੇ ਤੜਕਸਾਰ ਵਾਪਰੇ ਹਾਦਸੇ ਵਿਚ ਚਾਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕੁਝ ਸਮੇਂ ਲਈ ਰਾਸ਼ਟਰੀ ਮਾਰਗ ਟਰੈਫਿਕ ਦੀ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਜਲੰਧਰ ਤੋਂ ਪਠਾਨਕੋਟ ਜਾ ਰਹੇ 2 ਟਿੱਪਰਾਂ `ਚੋਂ ਇਕ ਅਚਾਨਕ ਹੀ ਬੇਕਾਬੂ ਹੋ ਗਿਆ ਤੇ ਦੂਸਰੇ ਟਿੱਪਰ ਨੂੰ ਆਪਣੀ ਲਪੇਟ ਵਿਚ ਲੈ ਲਿਆ. ਜੋ ਕਿ ਰਾਸ਼ਟਰੀ ਮਾਰਗ `ਤੇ ਜਾ ਰਹੀ ਇੰਡੀਗੋ ਕਾਰ ਉੱਪਰ ਪਲਟ ਗਿਆ। ਇਨ੍ਹਾਂ ਟਿੱਪਰਾਂ ਵਿਚ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਟਕਰਾ ਗਈ। ਗਨੀਮਤ ਰਹੀ ਕਿ ਬੱਸ ਵਿਚ ਸਵਾਰ ਸਵਾਰੀਆਂ ਤੇ ਇੰਡੀਗੋ ਕਾਰ ਸਵਾਰਾਂ ਦਾ ਬਚਾਅ ਹੋ ਗਿਆ। ਇਕ ਟਿੱਪਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਮੌਕੇ `ਤੇ ਪਹੁੰਚ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਉੱਥੇ ਹੀ ਰਾਸ਼ਟਰੀ ਮਾਰਗ `ਤੇ ਟਰੈਫਿਕ ਨੂੰ ਵੀ ਬਹਾਲ ਕਰਾਇਆ। ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ `ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

Related Post

Instagram