
ਕਮਰੇ ਵਿਚ ਰੱਖੇ ਚੁੱਲ੍ਹੇ ਤੇ ਰੱਖੀ ਦਾਲ ਦਾ ਪਤੀਲਾ ਡੇਢ ਸਾਲਾ ਬੱਚੀ ਦੇ ਸਿਰ ਤੇ ਪਲਟਿਆ
- by Jasbeer Singh
- February 13, 2025

ਕਮਰੇ ਵਿਚ ਰੱਖੇ ਚੁੱਲ੍ਹੇ ਤੇ ਰੱਖੀ ਦਾਲ ਦਾ ਪਤੀਲਾ ਡੇਢ ਸਾਲਾ ਬੱਚੀ ਦੇ ਸਿਰ ਤੇ ਪਲਟਿਆ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ’ਚ ਡੇਢ ਸਾਲ ਦੀ ਬੱਚੀ ਦੇ ਸਿਰ ’ਤੇ ਗਰਮ ਦਾਲ ਦਾ ਪਤੀਲਾ ਡਿੱਗਣ ਕਾਰਨ ਉਹ ਕਾਫੀ ਸੜ ਗਈ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਭਾਣਾ ਉਸ ਸਮੇਂ ਵਾਪਰਿਆ ਜਦੋਂ ਲੜਕੀ ਕਮਰੇ ਵਿਚ ਖੇਡ ਰਹੀ ਸੀ ਅਤੇ ਅਚਾਨਕ ਚੁੱਲ੍ਹੇ ’ਤੇ ਰੱਖੀ ਦਾਲ ਦਾ ਪਤੀਲਾ ਪਲਟ ਗਿਅ, ਜਿਸ ਕਾਰਨ ਉਸ ਦੇ ਸਿਰ ’ਤੇ ਛਾਲੇ ਪੈ ਗਏ। ਲੜਕੀ ਨੂੰ ਸੜੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ । ਮੁਹੱਲਾ ਗੋਬਿੰਦਗੜ੍ਹ ਦੇ ਰਹਿਣ ਵਾਲੇ ਪਿੰਟੂ ਨਾਮੀ ਵਿਅਕਤੀ ਨੇ ਦਸਿਆ ਕਿ ਉਸ ਦੀ ਪਤਨੀ ਘਰ ਵਿਚ ਦਾਲ ਬਣਾ ਰਹੀ ਸੀ ਤੇ ਉਸ ਦੀ ਧੀ ਵੀ ਨਾਲ ਖੇਡ ਰਹੀ ਸੀ ਕਿ ਅਚਾਨਕ ਕੁੜੀ ਦੇ ਸਿਰ ’ਤੇ ਪਤੀਲੇ ’ਚੋਂ ਗਰਮ ਦਾਲ ਡਿੱਗ ਪਈ । ਹਾਦਸੇ ਸਮੇਂ ਉਹ ਕੰਪਨੀ ’ਚ ਹੀ ਸੀ ਪਰ ਉਸ ਦੀ ਮਾਂ ਅਤੇ ਪਤਨੀ ਘਰ ਸਨ। ਦਾਲ ਡਿੱਗਣ ਤੋਂ ਬਾਅਦ ਪਰਿਵਾਰ ਨੇ ਤੁਰਤ ਹਾਦਸੇ ਦੀ ਸੂਚਨਾ ਦਿਤੀ । ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਕਿਉਂਕਿ ਗਰਮ ਦਾਲ ਕਾਰਨ ਉਸ ਦਾ ਸਿਰ ਬੁਰੀ ਤਰ੍ਹਾਂ ਸੜ ਗਿਆ ਤੇ ਛਾਲੇ ਹੀ ਛਾਲੇ ਪੈ ਗਏ ਸਨ । ਡਾਕਟਰਾਂ ਨੇ ਬੱਚੀ ਦਾ ਇਲਾਜ ਕਰਕੇ ਬੱਚੀ ਨੂੰ ਖਤਰੇ ਤੋਂ ਬਾਹਰ ਕਰ ਦਿੱਤਾ ਹੈ ।