post

Jasbeer Singh

(Chief Editor)

National

ਆਦਮੀ ਅਤੇ ਉਸਦੀ ਬਾਲਗ ਪਤਨੀ ਵਿਚਕਾਰ ਗੈਰ-ਕੁਦਰਤੀ ਜਿਨਸੀ ਸੰਬੰਧ ਸਜ਼ਾ ਦੇ ਯੋਗ ਨਹੀਂ ਹਨ : ਹਾਈਕੋਰਟ

post-img

ਆਦਮੀ ਅਤੇ ਉਸਦੀ ਬਾਲਗ ਪਤਨੀ ਵਿਚਕਾਰ ਗੈਰ-ਕੁਦਰਤੀ ਜਿਨਸੀ ਸੰਬੰਧ ਸਜ਼ਾ ਦੇ ਯੋਗ ਨਹੀਂ ਹਨ : ਹਾਈਕੋਰਟ ਛੱਤੀਸਗੜ੍ਹ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੀ ਹਾਈ ਕੋਰਟ ਨੇ ਆਦਮੀ ਅਤੇ ਉਸਦੀ ਬਾਲਗ ਪਤਨੀ ਵਿਚਕਾਰ ਗੈਰ-ਕੁਦਰਤੀ ਜਿਨਸੀ ਸੰਬੰਧ ਸਜ਼ਾ ਦੇ ਯੋਗ ਨਹੀਂ ਹਨ ਸਬੰਧੀ ਫੈਸਲਾ ਸੁਣਾਉਂਦਿਆਂ ਜਸਟਿਸ ਨਰਿੰਦਰ ਕੁਮਾਰ ਵਿਆਸ ਦੀ ਸਿੰਗਲ ਬੈਂਚ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜੇਕਰ ਪਤਨੀ 15 ਸਾਲ ਤੋਂ ਘੱਟ ਉਮਰ ਦੀ ਨਹੀਂ ਹੈ ਤਾਂ ਅਜਿਹੇ ਹਾਲਾਤਾਂ ਵਿਚ ਪਤੀ ਦੁਆਰਾ ਪਤਨੀ ਨਾਲ ਕੀਤੇ ਗਏ ਕਿਸੇ ਵੀ ਜਿਨਸੀ ਸਬੰਧ ਜਾਂ ਜਿਨਸੀ ਕਿਰਿਆ ਨੂੰ ਬਲਾਤਕਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੈਰ-ਕੁਦਰਤੀ ਕੰਮ ਲਈ ਪਤਨੀ ਦੀ ਸਹਿਮਤੀ ਦੀ ਅਣਹੋਂਦ ਆਪਣੀ ਮਹੱਤਤਾ ਗੁਆ ਦਿੰਦੀ ਹੈ, ਇਸ ਲਈ ਕੋਰਟ ਦਾ ਮੰਨਣਾ ਹੈ ਕਿ ਆਈ. ਪੀ. ਸੀ. ਦੀਆਂ ਧਾਰਾਵਾਂ 376 ਅਤੇ 377 ਦੇ ਤਹਿਤ ਅਪਰਾਧ ਅਪੀਲਕਰਤਾ ਵਿਰੁੱਧ ਨਹੀਂ ਬਣਦਾ । ਦੱਸਣਯੋਗ ਹੈ ਕਿ ਛੱਤੀਸਗੜ੍ਹ ਹਾਈਕੋਰਟ ਵਿਚ ਉਪਰੋਕਤ ਮਾਮਲੇ ਸਬੰਧੀ ਅਦਾਲਤ ਵਿੱਚ ਅਪੀਲਕਰਤਾ ਮ੍ਰਿਤਕਾ-ਪੀੜਤ ਦਾ ਪਤੀ ਹੀ ਹੈ । ਲਾਈਵ ਲਾਅ ਦੇ ਅਨੁਸਾਰ ਅਪੀਲਕਰਤਾ ਨੇ ਪੀੜਤਾ ਨਾਲ ਉਸਦੀ ਸਹਿਮਤੀ ਦੇ ਵਿਰੁੱਧ ਗੈਰ-ਕੁਦਰਤੀ ਸੈਕਸ ਕੀਤਾ। ਪੀੜਤਾ ਨੇ ਦਰਦ ਦੀ ਸਿ਼਼ਕਾਇਤ ਕੀਤੀ ਅਤੇ ਬਾਅਦ ਵਿੱਚ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਪੀੜਤ ਦਾ ਮਰਨ ਵਾਲਾ ਬਿਆਨ ਕਾਰਜਕਾਰੀ ਮੈਜਿਸਟ੍ਰੇਟ ਦੁਆਰਾ ਦਰਜ ਕੀਤਾ ਗਿਆ ਸੀ, ਜਿਸ ਵਿਚ ਪੀੜਤਾ ਨੇ ਦੱਸਿਆ ਸੀ ਕਿ ਉਸਦੇ ਪਤੀ ਦੁਆਰਾ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਕਾਰਨ ਉਹ ਬਿਮਾਰ ਹੋ ਗਈ ਸੀ । ਇਸ ਤੋਂ ਬਾਅਦ ਪੀੜਤ ਦੀ ਉਸੇ ਦਿਨ ਮੌਤ ਹੋ ਗਈ ।

Related Post