ਹਾਥਰਸ ਵਿੱਚ ਮਾਰੇ ਗਏ 122 ਲੋਕਾਂ ਦਾ ਹੋ ਰਿਹੈ ਆਗਰਾ ਵਿਚ ਪੋਸਟਮਾਰਟਮ ਉਤਰ ਪ੍ਰਦੇਸ਼ : ਉਤਰ ਪ੍ਰਦੇਸ਼ ਦੇ ਹਾਥਰਸ ਵਿਖੇ ਮਚੀ ਭਾਜੜ ਵਿਚ ਮੌਤ ਦੇ ਘਾਟ ਉਤਰੇ 122 ਲੋਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਆਗਰਾ ਵਿਖੇ ਕੀਤਾ ਜਾ ਰਿਹਾ ਹੈ। ਹਾਥਰਸ ਤੋਂ ਆਗਰਾ ਪਹੁੰਚੀਆਂ 21 ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਹੁਣ ਸਾਹਮਣੇ ਆਈ ਹੈ, ਜਿਸ `ਚ ਕਈ ਵੱਡੇ ਖੁਲਾਸੇ ਹੋਏ ਹਨ । ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਿ਼ਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਰਿਪੋਰਟ ਮੁਤਾਬਕ ਤਿੰਨ ਲੋਕਾਂ ਦੀ ਮੌਤ ਸਿਰ `ਤੇ ਸੱਟ ਲੱਗਣ ਕਾਰਨ ਹੋਈ ਹੈ। ਤਿੰਨ ਹੋਰ ਲੋਕਾਂ ਦੀ ਵੀ ਸਦਮੇ ਅਤੇ ਹੈਮਰੇਜ ਕਾਰਨ ਜਾਨ ਚਲੀ ਗਈ। ਹਾਥਰਸ ਭਾਜੜ ਦੀ ਘਟਨਾ ਤੋਂ ਬਾਅਦ 21 ਲਾਸ਼ਾਂ ਪੋਸਟਮਾਰਟਮ ਲਈ ਐੱਸ.ਐੱਨ. ਮੈਡੀਕਲ ਕਾਲਜ ਆਗਰਾ ਪਹੁੰਚੀਆਂ ਸਨ।
