
ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਜੈੱਟ ਜਹਾਜ਼ ਦਾ ਪਹੀਆ ਡਿੱਗਣ ਤੋਂ ਬਾਅਦ ਡੇਨਵਰ ਵਿਚ ਸੁਰੱਖਿਅਤ ਉਤਾਰਿਆ
- by Jasbeer Singh
- July 9, 2024

ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਜੈੱਟ ਜਹਾਜ਼ ਦਾ ਪਹੀਆ ਡਿੱਗਣ ਤੋਂ ਬਾਅਦ ਡੇਨਵਰ ਵਿਚ ਸੁਰੱਖਿਅਤ ਉਤਾਰਿਆ ਅਮਰੀਕਾ, 9 ਜੁਲਾਈ () : ਵਿਦੇਸ਼ੀ ਧਰਤੀ ਅਮਰੀਕਾ ਦੇ ਲਾਸ ਏਂਜਲਸ ਵਿੱਚ ਸੋਮਵਾਰ ਨੂੰ ਉਡਾਣ ਭਰਦੇ ਸਮੇਂ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਜੈੱਟ ਜਹਾਜ਼ ਦਾ ਪਹੀਆ ਡਿੱਗਣ ਤੋਂ ਬਾਅਦ ਉਸਨੂੰ ਡੇਨਵਰ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ ਹੈ। ਕੰਪਨੀ ਮੁਤਾਬਕ ਅਜਿਹਾ ਹੋਣ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਸਾਨ ਫਰਾਂਸਿਸਕੋ ਤੋਂ ਉਡਾਣ ਭਰਨ ਵਾਲੇ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਬੀ777-200 ਜੈੱਟ ਜਹਾਜ਼ ਦਾ ਪਹੀਆ ਹਵਾ ਵਿਚ ਟੁੱਟ ਕੇ ਡਿੱਗ ਗਿਆ ਸੀ। ਇਸ ਘਟਨਾ ਕਾਰਨ ਜਹਾਜ਼ ਏਅਰਪੋਰਟ ਪਾਰਕਿੰਗ ਖੇਤਰ ਵਿੱਚ ਇੱਕ ਕਾਰ ਦੇ ਉੱਪਰ ਡਿੱਗ ਗਿਆ। ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ।