post

Jasbeer Singh

(Chief Editor)

Latest update

ਚੀਨ ਵਿਚ ਫੈਲਦਾ ਜਾ ਰਿਹਾ ਹੈ ਹਿਊਮਨ ਮੇਟਾਪਨੀਓਮੋਵਾਇਰਸ ਨਾਮੀ ਵਾਇਰਸ

post-img

ਚੀਨ ਵਿਚ ਫੈਲਦਾ ਜਾ ਰਿਹਾ ਹੈ ਹਿਊਮਨ ਮੇਟਾਪਨੀਓਮੋਵਾਇਰਸ ਨਾਮੀ ਵਾਇਰਸ ਚਾਈਨਾ : ਵਿਦੇਸ਼ੀ ਮੁਲਕ ਚੀਨ ਵਿਚ ਇਕ ਨਵੇਂ ਵਾਇਰ ਹਿਊਮਨ ਮੇਟਾਪਨੀਓਮੋਵਾਇਰਸ ਨੇ ਆਪਣੇ ਪੈਰ ਪਸਾਰਨੇ ਸੁਰੂ ਕਰ ਦਿੱਤੇ ਹਨ। ਜਦੋਂ ਕਿ ਕੋਵਿਡ -19 ਦੇ 5 ਸਾਲ ਪਹਿਲਾਂ ਚੀਨ ਤੋਂ ਹੀ ਸਮੁੱਚੇ ਸੰਸਾਰ ਵਿਚ ਫੈਲਣਾ ਸ਼ੁਰੂ ਹੋਇਆ ਸੀ । ਚੀਨ ਵਿਚ ਫੈਲਦੇ ਜਾ ਰਹੇ ਇਸ ਨਵੇਂ ਵਾਇਰਸ ਜਿਸਦਾ ਨਾਮ ਹਿਊਮਨ ਮੇਟਾਪਨੀਓਮੋਵਾਇਰਸ (ਐਚ. ਐਮ. ਪੀ. ਵੀ.) ਹੈ ਜਦੋਂ ਇਹ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਤਾਂ ਮਰੀਜ਼ ਵਿਚ ਜ਼ੁਕਾਮ ਅਤੇ ਕੋਵਿਡ -19 ਵਰਗੇ ਲੱਛਣ ਹੁੰਦੇ ਹਨ ਅਤੇ ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ `ਤੇ ਦੇਖਣ ਨੂੰ ਮਿਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਚੀਨ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਅਨੁਸਾਰ, ਇਸਦੇ ਲੱਛਣਾਂ ਵਿੱਚ ਖੰਘ, ਬੁਖਾਰ, ਨੱਕ ਬੰਦ ਹੋਣਾ ਅਤੇ ਗਲੇ ਵਿੱਚ ਘਰ ਘਰ ਆਉਣਾ ਸ਼ਾਮਲ ਹਨ । ਐਚ. ਐਮ. ਪੀ. ਵੀ. ਤੋਂ ਇਲਾਵਾ, ਇਨਫਲੂਐਨਜ਼ਾ ਏ, ਮਾਈਕੋਪਲਾਜ਼ਮਾ ਨਿਮੋਨੀਆ ਅਤੇ ਕੋਵਿਡ -19 ਦੇ ਕੇਸ ਵੀ ਸਾਹਮਣੇ ਆ ਰਹੇ ਹਨ । ਇਸ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਚੀਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ, ਸੋਸ਼ਲ ਮੀਡੀਆ `ਤੇ ਮਰੀਜ਼ਾਂ ਦੀਆਂ ਫੋਟੋਆਂ ਪੋਸਟ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਵਾਇਰਸ ਫੈਲਣ ਤੋਂ ਬਾਅਦ ਕਈ ਥਾਵਾਂ `ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦਾਅਵੇ ਮੁਤਾਬਕ ਹਸਪਤਾਲਾਂ `ਚ ਭੀੜ ਵਧ ਰਹੀ ਹੈ।ਹਾਲਾਂਕਿ ਚੀਨ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦਿ ਸਟਾਰ ਦੀ ਰਿਪੋਰਟ ਦੇ ਅਨੁਸਾਰ, ਸੀਡੀਸੀ ਨੇ ਕਿਹਾ ਹੈ ਕਿ ਅਸਥਮਾ ਅਤੇ ਕ੍ਰੋਨਿਕ ਅਬਸਟਰਕਟਿਵ ਪਲਮੋਨਰੀ ਵਰਗੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਵਿੱਚ ਸੰਕਰਮਣ ਦਾ ਖ਼ਤਰਾ ਜਿ਼ਆਦਾ ਹੁੰਦਾ ਹੈ। ਖੰਘਣ ਅਤੇ ਛਿੱਕਣ ਨਾਲ ਵਾਇਰਸ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜੇਕਰ ਵਾਇਰਸ ਦਾ ਪ੍ਰਭਾਵ ਗੰਭੀਰ ਹੁੰਦਾ ਹੈ, ਤਾਂ ਇਹ ਬ੍ਰੌਨਕਾਈਟਸ ਅਤੇ ਨਿਮੋਨੀਆ ਦਾ ਕਾਰਨ ਵੀ ਬਣ ਸਕਦਾ ਹੈ। ਰਾਇਟਰਜ਼ ਦੇ ਅਨੁਸਾਰ, ਚੀਨ ਇਸ ਨਾਲ ਨਜਿੱਠਣ ਲਈ ਇੱਕ ਨਿਗਰਾਨੀ ਪ੍ਰਣਾਲੀ ਦੀ ਵੀ ਜਾਂਚ ਕਰ ਰਿਹਾ ਹੈ।

Related Post