ਆਮਿਰ ਰਾਸ਼ਿਦ ਅਲੀ ਦੀ ਹਿਰਾਸਤ ਵਿਚ 7 ਦਿਨਾਂ ਲਈ ਹੋਰ ਵਾਧਾ ਨਵੀਂ ਦਿੱਲੀ, 2 ਦਸੰਬਰ 2025 : ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ ਵਿਸ਼ੇਸ਼ ਐਨ. ਆਈ. ਏ. ਅਦਾਲਤ ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਮਿਰ ਰਾਸ਼ਿਦ ਅਲੀ ਨੂੰ 7 ਦਿਨਾਂ ਦੀ ਐਨ. ਆਈ. ਏ. ਹਿਰਾਸਤ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ । ਦੱਸਣਯੋਗ ਹੈ ਕਿ ਉਸ ਨੂੰ ਪਹਿਲਾਂ 10 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ, ਜਦਕਿ 16 ਨਵੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।
