post

Jasbeer Singh

(Chief Editor)

Latest update

ਅਫਰੀਕਾ ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਦਸਤਕ ਦੇ ਚੁੱਕੇ ਮੰਕੀਪਾਕਸ ਨੂੰ ਲੈ ਕੇ ਭਾਰਤ ਦੇਸ਼ ਅੰਦਰ ਵਧੀ

post-img

ਅਫਰੀਕਾ ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਦਸਤਕ ਦੇ ਚੁੱਕੇ ਮੰਕੀਪਾਕਸ ਨੂੰ ਲੈ ਕੇ ਭਾਰਤ ਦੇਸ਼ ਅੰਦਰ ਵਧੀ ਚਿੰਤਾ ਨਵੀਂ ਦਿੱਲੀ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਪਹੁੰਚੇ ਖਤਰਨਾਕ ਐਮਪਾਕਸ (ਮੰਕੀਪਾਕਸ) ਦੇ ਕਾਰਨ ਭਾਰਤ ਦੇਸ਼ ਅੰਦਰ ਵੀ ਇਸਨੂੰ ਲੈ ਕੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ।ਵਿਸ਼ਵ ਸਿਹਤ ਸੰਗਠਨ ਮੰਕੀਪੌਕਸ ਦੇ ਕਹਿਰ ਨੂੰ ਇੰਟਰਨੈਸ਼ਨਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਚੁੱਕਾ ਹੈ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਟੈਡ੍ਰੋਸ ਐਡਨਾਮ ਘੇਬ੍ਰੇਯਸਸ ਨੇ ਦੱਸਿਆ ਕਿ 15 ਅਗਸਤ ਨੂੰ ਮੰਕੀਪੌਕਸ ’ਤੇ ਐਮਰਜੈਂਸੀ ਕਮੇਟੀ ਨੇ ਬੈਠਕ ਕੀਤੀ। ਇਸ ਦੌਰਾਨ ਦੱਸਿਆ ਗਿਆ ਕਿ 12 ਤੋਂ ਵੱਧ ਦੇਸ਼ਾਂ ਵਿਚ ਬੱਚਿਆਂ ਤੇ ਬਾਲਗਾਂ ਵਿਚ ਮੰਕੀਪੌਕਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵਿਸ਼ਵ ਪੱਧਰ ’ਤੇ ਐੱਮਪਾਕਸ ਸਬੰਧੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ ਹੈ। ਸਿਹਤ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਮੰਕੀਪੌਕਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਐਮਰਜੈਂਸੀ ਵਾਰਡ ਬਣਾਉਣ ਅਤੇ ਹਵਾਈ ਅੱਡਿਆਂ ’ਤੇ ਚੌਕਸੀ ਵਧਾਉਣ ਵਰਗੇ ਅਹਿਤਿਆਤੀ ਕਦਮ ਚੁੱਕੇ ਗਏ ਹਨ।

Related Post