post

Jasbeer Singh

(Chief Editor)

Latest update

ਵੀਜ਼ਾ ਨਾ ਮਿਲਣ ਤੋਂ ਬਾਅਦ ਨੌਜਵਾਨ ਨੇ ਟਰੈਵਲ ਏਜੰਟ ਦੇ ਦਫ਼ਤਰ 'ਚ ਕੀਤੀ ਭੰਨ-ਤੋੜ ...

post-img

ਜਲੰਧਰ : ਜਲੰਧਰ 'ਚ ਵੀਜ਼ਾ ਰੱਦ ਹੋਣ ਤੋਂ ਬਾਅਦ ਕੁਝ ਨੌਜਵਾਨਾਂ ਨੇ ਅਜਿਹਾ ਹੰਗਾਮਾ ਕੀਤਾ ਕਿ ਗੁੱਸੇ 'ਚ ਆ ਕੇ ਉਨ੍ਹਾਂ ਨੇ ਟਰੈਵਲ ਏਜੰਟ ਦੇ ਦਫਤਰ ਦੀ ਭੰਨਤੋੜ ਕਰ ​​ਦਿੱਤੀ।ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ ਅਤੇ ਉਥੋਂ ਚਲੇ ਗਏ । ਮਾਮਲਾ ਆਰੀਅਨ ਅਕੈਡਮੀ ਟਰੈਵਲ ਏਜੰਟ ਜਲੰਧਰ ਦੇ ਦਫਤਰ ਨਾਲ ਸਬੰਧਤ ਹੈ।ਕੰਪਨੀ ਦੇ ਮਾਲਕ ਅਨਿਲ ਸ਼ਰਮਾ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਲੜਕੀ ਅਮਰੀਕਾ ਦਾ ਵੀਜ਼ਾ ਲਗਵਾਉਣ ਲਈ ਉਨ੍ਹਾਂ ਦੇ ਦਫਤਰ ਆਈ ਸੀ ਅਤੇ ਲੜਕੀ ਨੇ ਬਸ ਉਸ ਨੂੰ ਵੀਜ਼ਾ ਫੀਸ ਹੀ ਅਦਾ ਕੀਤੀ ਸੀ।ਉਸ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਪਰ ਵੀਜ਼ਾ ਨਾਂਹ ਹੋਣ ਦੇ ਕਰੀਬ ਸੱਤ ਮਹੀਨੇ ਬਾਅਦ ਉਹ ਆਪਣੇ ਪਤੀ, ਭਰਾ ਅਤੇ ਮਾਂ ਨਾਲ ਉਸ ਦੇ ਦਫ਼ਤਰ ਆਈ ਅਤੇ ਕਾਫੀ ਹੰਗਾਮਾ ਕੀਤਾ। ਉਸ ਨੇ ਦੱਸਿਆ ਕਿ ਲੜਕੀ ਦੇ ਪਤੀ ਨੇ ਬਾਹਰੋਂ ਕੁਝ ਗੁੰਡੇ ਬੁਲਾ ਕੇ ਉਸ ਦੇ ਦਫ਼ਤਰ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ, ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

Related Post