

ਚੋਰਾਂ ਨੇ ਬਣਾਇਆ ਲੈਫਟੀਨੈਂਟ ਗਵਰਨਰ ਦੀ ਨੂੰਹ ਦੇ ਘਰ ਨੂੰ ਨਿਸ਼ਾਨਾ ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੀ ਨੂੰਹ ਦੇ ਘਰ ਚੋਰੀ ਹੋ ਗਈ ਹੈ। ਚੋਰਾਂ ਨੇ ਕੋਤਵਾਲੀ ਇਲਾਕੇ ਦੀ ਗੁਲਮੋਹਰ ਗ੍ਰੀਨ ਸੋਸਾਇਟੀ `ਚ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਨੂੰਹ ਦੇ ਬੰਦ ਫਲੈਟ ਦੇ ਤਾਲੇ ਤੋੜ ਕੇ ਚਾਂਦੀ ਦੇ ਸਿੱਕੇ, ਨੱਚਦੀ ਗਣੇਸ਼ ਜੀ ਦੀ ਮੂਰਤੀ, ਮਾਸਕ ਚੋਰੀ ਕਰ ਲਿਆ ਹੈ। ਗਣੇਸ਼ ਜੀ ਦੀ ਘੰਟੀ, ਸੱਤ ਬੋਤਲਾਂ ਅਤੇ ਹੋਰ ਸਮਾਨ ਲੈ ਗਏ। ਸੂਚਨਾ ਮਿਲਣ `ਤੇ ਮਨੋਜ ਸਿਨਹਾ ਦੀ ਨੂੰਹ ਮੌਕੇ `ਤੇ ਪਹੁੰਚੀ ਅਤੇ ਪੁਲਸ ਸਟੇਸ਼ਨ `ਚ ਰਿਪੋਰਟ ਦਰਜ ਕਰਵਾਈ। ਪੁਲੀਸ ਨੇ ਕਬਾੜੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।