July 6, 2024 00:52:21
post

Jasbeer Singh

(Chief Editor)

National

ਕੇਜਰੀਵਾਲ ਦੀ ਪਤਨੀ ਨੇ ਸ਼ੁਰੂ ਕੀਤੀ ‘ਕੇਜਰੀਵਾਲ ਕੋ ਆਸ਼ੀਰਵਾਦ’ ਮੁਹਿੰਮ, ਨੰਬਰ ਕੀਤਾ ਜਾਰੀ

post-img

Kejriwal Arrest- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਹਿਰਾਸਤ ਵਿਚ ਹਨ। ਅਦਾਲਤ ਨੇ ਉਨ੍ਹਾਂ ਦੇ ਰਿਮਾਂਡ ਦੀ ਮਿਆਦ 2 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਆਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਕੱਲ੍ਹ (ਵੀਰਵਾਰ) ਅਦਾਲਤ ਵਿੱਚ ਜੋ ਵੀ ਕਿਹਾ, ਉਸ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ। ਸੁਨੀਤਾ ਕੇਜਰੀਵਾਲ ਨੇ ‘ਕੇਜਰੀਵਾਲ ਕੋ ਆਸ਼ੀਰਵਾਦ’ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਅਦਾਲਤ ਨੇ ਆਪਣੇ ਆਦੇਸ਼ ਵਿਚ ਸੁਨੀਤਾ ਕੇਜਰੀਵਾਲ ਨੂੰ ਆਪਣੇ ਪਤੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ।ਸੁਨੀਤਾ ਕੇਜਰੀਵਾਲ ਨੇ ਆਪਣਾ ਵਟਸਐਪ ਨੰਬਰ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਸੁਨੀਤਾ ਕੇਜਰੀਵਾਲ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਨੇ ਕੱਲ੍ਹ (ਵੀਰਵਾਰ) ਅਦਾਲਤ ਵਿੱਚ ਜੋ ਵੀ ਕਿਹਾ, ਉਸ ਲਈ ਬਹੁਤ ਹਿੰਮਤ ਦੀ ਲੋੜ ਹੈ। ਉਹ ਸੱਚਾ ਦੇਸ਼ ਭਗਤ ਹੈ। ਇਸ ਤਰ੍ਹਾਂ ਸਾਡੇ ਆਜ਼ਾਦੀ ਘੁਲਾਟੀਏ ਅੰਗਰੇਜ਼ਾਂ ਨਾਲ ਲੜਦੇ ਸਨ। ਮੈਂ 30 ਸਾਲਾਂ ਤੋਂ ਉਨ੍ਹਾਂ ਦੇ ਨਾਲ ਹਾਂ, ਉਨ੍ਹਾਂ ਨੇ ਹਮੇਸ਼ਾ ਭ੍ਰਿਸ਼ਟ ਅਤੇ ਤਾਨਾਸ਼ਾਹੀ ਤਾਕਤਾਂ ਨੂੰ ਚੁਣੌਤੀ ਦਿੱਤੀ ਹੈ। ਕੀ ਤੁਸੀਂ ਇਸ ਲੜਾਈ ਵਿੱਚ ਆਪਣੇ ਭਰਾ, ਆਪਣੇ ਪੁੱਤਰ ਦਾ ਸਾਥ ਨਹੀਂ ਦਿਓਗੇ?’’ ਸੁਨੀਤਾ ਨੇ ਵਟਸਐਪ ਨੰਬਰ (8297324624) ਵੀ ਜਾਰੀ ਕੀਤਾ ਹੈ।

Related Post