post

Jasbeer Singh

(Chief Editor)

Haryana News

ਇਕ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਕੇਜਰੀਵਾਲ ਟਾਈਪ-7 ਬੰਗਲੇ ਦੇ ਹੱਕਦਾਰ ਹਨ : ਖੱਟਰ

post-img

ਇਕ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਕੇਜਰੀਵਾਲ ਟਾਈਪ-7 ਬੰਗਲੇ ਦੇ ਹੱਕਦਾਰ ਹਨ : ਖੱਟਰ ਹਰਿਆਣਾ : ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਇਕ ਰਾਸ਼ਟਰੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਜਲਦੀ ਹੀ ਸਰਕਾਰੀ ਰਿਹਾਇਸ਼ ਅਲਾਟ ਕੀਤੀ ਜਾਵੇਗੀ, ਉਹ ਇਸ ਦੇ ਹੱਕਦਾਰ ਹਨ । ਪੱਤਰਕਾਰ ਸੰਮੇਲਨ ਦੌਰਾਨ ਇਕ ਸਵਾਲ ਦੇ ਜਵਾਬ `ਚ ਖੱਟਰ ਨੇ ਕਿਹਾ ਕਿ ਇਕ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਕੇਜਰੀਵਾਲ ਟਾਈਪ-7 ਬੰਗਲੇ ਦੇ ਹੱਕਦਾਰ ਹਨ । ਹਾਲਾਂਕਿ ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਵੀ ਟਾਈਪ-7 ਬੰਗਲਾ ਖਾਲੀ ਨਹੀਂ ਹੈ । ਖੱਟਰ ਨੇ ਕਿਹਾ ਕਿ ਇਸ ਸਮੇਂ ਸਾਡੇ ਕੋਲ ਸਿਰਫ ਟਾਈਪ-5 ਅਤੇ ਟਾਈਪ-6 ਬੰਗਲੇ ਉਪਲਬਧ ਹਨ, ਪਰ ਟਾਈਪ-7 ਬੰਗਲਾ ਉਪਲਬਧ ਨਹੀਂ ਹੈ । ਟਾਈਪ-7 ਬੰਗਲਾ ਉਪਲਬਧ ਹੁੰਦੇ ਹੀ ਕੇਜਰੀਵਾਲ ਨੂੰ ਅਲਾਟ ਕਰ ਦਿੱਤਾ ਜਾਵੇਗਾ । ਆਮ ਆਦਮੀ ਪਾਰਟੀ (ਆਪ) ਕੇਜਰੀਵਾਲ ਲਈ ਕੇਂਦਰੀ ਰਿਹਾਇਸ਼ ਦੀ ਮੰਗ ਕਰ ਰਹੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਰਾਸ਼ਟਰੀ ਪਾਰਟੀ ਦੇ ਕਨਵੀਨਰ ਹੋਣ ਦੇ ਨਾਤੇ ਕੇਜਰੀਵਾਲ ਇਸ ਦੇ ਹੱਕਦਾਰ ਹਨ । ਪਾਰਟੀ ਨੇ ਹਾਲ ਹੀ ਵਿੱਚ ਕੇਂਦਰੀ ਆਵਾਸ ਮੰਤਰਾਲੇ ਨੂੰ ਪੱਤਰ ਭੇਜ ਕੇ ਇਸ ਮੰਗ ਨੂੰ ਦੁਹਰਾਇਆ ਹੈ।ਸਤੰਬਰ `ਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਕੇਜਰੀਵਾਲ ਅਕਤੂਬਰ `ਚ `ਆਪ` ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ 5 ਫਿਰੋਜ਼ਸ਼ਾਹ ਰੋਡ ਸਥਿਤ ਸਰਕਾਰੀ ਰਿਹਾਇਸ਼ `ਚ ਚਲੇ ਗਏ ਸਨ ।

Related Post