ਅਸਾਮ ਪੁਲਸ ਨੇ ਪੰਜ ਵਿਅਕਤੀਆਂ ਤੇ ਕੀਤਾ ਭੜਕਾਊ ਕੰਟੈੈਂਟ ਫੈਲਾਉਣ ਤੇ ਕੇਸ ਦਰਜ
- by Jasbeer Singh
- November 12, 2025
ਅਸਾਮ ਪੁਲਸ ਨੇ ਪੰਜ ਵਿਅਕਤੀਆਂ ਤੇ ਕੀਤਾ ਭੜਕਾਊ ਕੰਟੈੈਂਟ ਫੈਲਾਉਣ ਤੇ ਕੇਸ ਦਰਜ ਨਵੀਂ ਦਿੱਲੀ, 12 ਨਵੰਬਰ 2025 : ਲੰਘੇ ਦਿਨਾਂ ਦਿੱਲੀ ਵਿਖੇ ਹੋਏ ਧਮਾਾਕੇ ਤੋਂ ਬਾਅਦ ਜਿਨ੍ਹਾਂ ਵਿਅਕਤੀਆਂ ਵਲੋਂ ਉਕਤ ਮਾਮਲੇ ਵਿਚ ਆਨ-ਲਾਈਨ ਭੜਕਾਊ ਕੰਟੈਂਟ ਫੈਲਾਇਆ ਜਾ ਰਿਹਾ ਸੀ ਅਸਾਮ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਕਿੰਨੇ ਵਿਅਕਤੀਆਂ ਤੇ ਕੀਤਾ ਗਿਆ ਹੈ ਕੇੇਸ ਦਰਜ ਅਸਾਮ ਪੁਲਸ ਨੇ ਦਿੱਲੀ ਧਮਾਕਿਆਂ ਦੇ ਮਾਮਲਿਆਂ ਵਿਚ ਜਿਨ੍ਹਾਂ ਪੰਜ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ ਦਾ ਮੁੱਖ ਕਾਰਨ ਜਿਥੇ ਭੜਕਾਊ ਕੰਟੈਂਟ ਫੈਲਾਉਣ ਹੈ ਉਨ੍ਹਾਂ ਵਿਚ ਮੱਤੀਉਰ ਰਹਿਮਾਨ, ਹਸਨ ਅਲੀ ਮੰਡਲ, ਅਬਦੁਲ ਲਤੀਫ਼, ਵਜਹੁਲ ਕਮਾਲ ਅਤੇ ਨੂਰ ਅਮੀਨ ਅਹਿਮਦ ਸ਼ਾਮਲ ਹਨ। ਉਕਤ ਗ੍ਰਿਫ਼ਤਾਰੀ ਦੀ ਪੁਸ਼ੀ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਟਵੀਟਰ ਰਾਹੀਂ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁੁਸਾਰ ਦਿੱਲੀ ਧਮਾਕਾ ਮਾਮਲੇ ਤੋਂ ਬਾਅਦ ਗੁਹਾਟੀ ਰੇਲਵੇ ਸਟੇਸ਼ਨ `ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਐਨ. ਆਈ. ਏੇ. ਕਰੇਗੀ ਸਮਰਪਿਤ ਜਾਂਚ ਟੀਮ ਦਾ ਗਠਨ ਭਾਰਤ ਦੇਸ਼ ਦੇ ਗ੍ਰਹਿ ਮੰਤਰਾਲਾ ਵਲੋਂ ਦਿੱਲੀ ਧਮਾਕੇ ਦੀ ਜਾਂਚ ਸੌਂਪੇ ਜਾਣ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਇਕ ਸਮਰਪਿਤ ਜਾਂਚ ਟੀਮ ਦਾ ਗਠਨ ਕੀਤਾ ਜਾਵੇੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਐਨ. ਆਈ. ਏੇ. ਵਲੋਂ ਬਣਾਈ ਜਾਣ ਵਾਲੀ ਸਮਰਪਿਤ ਜਾਂਚ ਟੀਮ ਐੱਸ. ਪੀ. ਰੈਂਕ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੰਮ ਕਰੇਗੀ । ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਇਸਨੂੰ ਜੈਸ਼-ਏ-ਮੁਹੰਮਦ ਮਾਡਿਊਲ ਵੱਲੋਂ ਕੀਤਾ ਗਿਆ ਇੱਕ ਅੱਤਵਾਦੀ ਹਮਲਾ ਮੰਨ ਕੇ ਚੱਲ ਰਹੀਆਂ ਹਨ ।

