ਵਾਟਿਕਾ ਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਘਰ ਖਰੀਦਦਾਰਾਂ ਨਾਲ ਧੋਖਾਦੇਹੀ ਦੇ ਸਬੰਧ ਵਿਚ ਗੁਰੂਗ੍ਰਾਮ ਸਥਿਤ ਰਾਮਪ੍ਰਸਥ ਸਮੂਹ ਵਿਰੁੱਧ ਦਰਜ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਵਾਟਿਕਾ ਅਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ । ਕੇਂਦਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਇਕ ਅਸਥਾਈ ਹੁਕਮ ਜਾਰੀ ਕੀਤਾ ਸੀ । ਮਾਮਲਾ ਹੈ ਘਰਾਂ ਨੂੰ ਖਰੀਦਣ ਵਾਲਿਆਂ ਨਾਲ ਧੋਖਾਦੇਹੀ ਦਾ ਜਾਂਚ ਰਾਮਪ੍ਰਸਥ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ (ਆਰ. ਪੀ. ਡੀ. ਪੀ. ਐੱਲ.) ਅਤੇ ਇਸ ਨਾਲ ਸਬੰਧਤ ਸੰਸਥਾਵਾਂ ਨਾਲ ਸਬੰਧਤ ਹੈ। ਮਨੀ ਲਾਂਡਰਿੰਗ ਦਾ ਮਾਮਲਾ ਦਿੱਲੀ ਅਤੇ ਹਰਿਆਣਾ ਪੁਲਸ ਦੀਆਂ ਆਰਥਿਕ ਅਪਰਾਧ ਸ਼ਾਖਾਵਾਂ ਵੱਲੋਂ ਦਰਜ ਕੀਤੀਆਂ ਗਈਆਂ ਕਈ ਐੱਫ. ਆਈ. ਆਰਜ਼ ਨਾਲ ਸਬੰਧਤ ਹੈ । ਘਰ ਖਰੀਦਦਾਰਾਂ ਤੋਂ ਮਿਲੀਆਂ ਸਿ਼ਕਾਇਤਾਂ ਦੇ ਆਧਾਰ `ਤੇ ਦਰਜ ਕੀਤੀਆਂ ਗਈਆਂ ਸਨ ।ਸਿ਼ਕਾਇਤਕਰਤਾਵਾਂ ਨੇ ਕਿਹਾ ਸੀ ਕਿ ਰਾਮਪ੍ਰਸਥ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ (ਆਰ. ਪੀ. ਡੀ. ਪੀ. ਐੱਲ.) ਅਤੇ ਅਰਵਿੰਦ ਵਾਲੀਆ, ਬਲਵੰਤ ਚੌਧਰੀ ਅਤੇ ਸੰਦੀਪ ਯਾਦਵ ਸਮੇਤ ਇਸਦੇ ਪ੍ਰਮੋਟਰਾਂ ਨੇ ਤੈਅ ਵਾਅਦੇ ਮੁਤਾਬਕ ਫਲੈਟ ਅਤੇ ਪਲਾਟਾਂ `ਤੇ ਕਬਜ਼ਾ ਨਹੀਂ ਦਿੱਤਾ ।
