Business
0
ਬੰਗਲਾਦੇਸ਼: ਨੋਬੇਲ ਪੁਰਸਕਾਰ ਜੇਤੂ ਯੂਨਸ ’ਤੇ 20 ਲੱਖ ਡਾਲਰ ਗਬਨ ਮਾਮਲੇ ’ਚ ਦੋਸ਼ ਆਇਦ
- by Aaksh News
- June 13, 2024
ਬੰਗਲਾਦੇਸ਼ ਦੀ ਵਿਸ਼ੇਸ਼ ਅਦਾਲਤ ਨੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਅਤੇ 13 ਹੋਰਾਂ ਖ਼ਿਲਾਫ਼ 20 ਲੱਖ ਅਮਰੀਕੀ ਡਾਲਰ ਤੋਂ ਵੱਧ ਦੇ ਗਬਨ ਦੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਹਨ। 83 ਸਾਲਾ ਯੂਨਸ, ਜਿਸ ਨੂੰ 2006 ਵਿੱਚ ਗਰੀਬ ਲੋਕਾਂ, ਖਾਸ ਕਰਕੇ ਔਰਤਾਂ ਦੀ ਮਦਦ ਲਈ ਛੋਟੇ ਕਰਜ਼ਿਆਂ ਦੀ ਸ਼ੁਰੂਆਤ ਕਰਨ ਲਈ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਬੇਕਸੂਰ ਹੋਣ ਦਾ ਦਾਅਵਾ ਕੀਤਾ ਹੈ।ਦੋਸ਼ੀ ਨਾ ਹੋਣ ਦੀ ਦਲੀਲ ਦਿੱਤੀ। ਫਿਲਹਾਲ ਯੂਨਸ ਜ਼ਮਾਨਤ ‘ਤੇ ਬਾਹਰ ਹੈ। ਯੂਨਸ ਅਤੇ ਹੋਰਾਂ ‘ਤੇ ‘ਗ੍ਰਾਮੀਣ ਟੈਲੀਕਾਮ’ ਦੇ ਲੇਬਰ ਵੈਲਫੇਅਰ ਫੰਡ ਤੋਂ ਲਗਪਗ 20 ਲੱਖ ਅਮਰੀਕੀ ਡਾਲਰਾਂ ਦੀ ਗਬਨ ਕਰਨ ਦਾ ਦੋਸ਼ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam