

ਬਨੂੜ ਪੁਲਸ ਨੇ ਕੀਤਾ ਕ੍ਰੇਨ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਬਨੂੜ, 9 ਮਈ : ਥਾਣਾ ਬਨੂੜ ਪੁਲਸ ਨੇ ਵੱਖ ਵੱਖ ਧਾਰਾਵਾਂ 281, 106 (1), 125 ਏ ਬੀ. ਐਨ. ਐਸ. ਤਹਿਤ ਕ੍ਰੇਨ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਰੇਸ਼ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਵਾਰਡ ਨੰ. 9 ਝਙ ਰੋੜ ਜੱਟਾ ਵਾਲਾ ਮੁਹੱਲਾ ਬਨੂੰੜ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੰਜ ਸਾਲਾ ਲੜਕੀ ਹਰਗੁਣ ਨਾਲ ਸਕੂਟਰੀ ਤੇ ਸਵਾਰ ਹੋ ਕੇ ਫੌਜੀ ਕਲੋਨੀ ਕੋਲ ਗਿਆ ਹੋਇਆ ਸੀ ਤਾਂ ਉਹ ਸਕੂਟਰੀ ਸਾਈਡ ਤੇ ਖੜ੍ਹੀ ਕਰਕੇ ਫੋਨ ਕਰ ਰਿਹਾ ਸੀ ਤਾ ਇੰਨੇ ਵਿੱਚ ਹੀ ਕ੍ਰੇਨ ਦੇ ਅਣਛਾਤੇ ਡਰਾਇਵਰ ਨੇ ਆਪਣੀ ਕਰੇਨ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੀ ਸਕੂਟਰੀ ਵਿੱਚ ਮਾਰੀ, ਜਿਸ ਕਾਰਨ ਸਕੂਟਰੀ ਤੇ ਸਵਾਰ ਉਸ ਦੀ ਲੜਕੀ ਦੇ ਸੱਟਾਂ ਲੱਗੀਆਂ ਅਤੇ ਉਸਦੀ ਇਲਾਜ ਦੌਰਾਨ ਮੋਤ ਹੋ ਗਈ।ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।