post

Jasbeer Singh

(Chief Editor)

Latest update

ਬਾਸੀ ਰੋਟੀ ਦੇ ਫਾਇਦੇ ਤੇ ਨੁਕਸਾਨ, ਡਾਕਟਰਾਂ ਤੋਂ ਜਾਣੋ ਸਹੀ ਜਾਣਕਾਰੀ ...

post-img

ਡਾਇਟ ਟਿਪਸ : ਕਈ ਲੋਕ ਬਾਸੀ (ਬੇਹੀ) ਰੋਟੀ ਨੂੰ ਖਾਣਾ ਚੰਗਾ ਮੰਨਦੇ ਹਨ। ਜਿਆਦਤਰ ਪਿੰਡਾਂ ਵਿਚ ਬਾਸੀ ਰੋਟੀ ਖਾਣ ਦਾ ਰਿਵਾਜ਼ ਹੈ। ਪਿੰਡਾਂ ਦੇ ਲੋਕ ਸਵੇਰੇ ਨਾਸ਼ਤੇ ਜਾਂ ਦੁਪਿਹਰੇ ਦੀ ਚਾਹ ਨਾਲ ਬਾਸੀ ਰੋਟੀ ਖਾਂਦੇ ਹਨ। ਅੱਜ ਦੇ ਸਮੇਂ ਵਿਚ ਡਾਕਟਰ ਵੀ ਬਾਸੀ ਰੋਟੀ ਖਾਣ ਦੀ ਸਲਾਹ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਬਾਸੀ ਰੋਟੀ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਆਓ ਨਿਊਟ੍ਰੀਸ਼ੀਅਨ ਡਾ. ਅਲੋਕ ਗੁਪਤਾ ਤੋਂ ਜਾਣਦੇ ਹਾਂ ਇਸ ਸੰਬੰਧੀ ਡਿਟੇਲ ਡਾਕਟਰ ਅਲੋਕ ਗੁਪਤਾ ਨੇ ਦੱਸਿਆ ਕਿ ਰੋਟੀ ਮੁੱਖ ਤੌਰ ‘ਤੇ ਕਾਰਬੋਹਾਈਡਰੇਟ ਦਾ ਇੱਕ ਸਰੋਤ ਹੈ ਅਤੇ ਇਸ ਵਿੱਚ ਪ੍ਰੋਟੀਨ ਦੀ ਸੀਮਤ ਮਾਤਰਾ ਹੁੰਦੀ ਹੈ। ਬਾਸੀ ਰੋਟੀ ਵਿਚ ਵੀ ਤਾਜ਼ੀ ਰੋਟੀ ਜਿੰਨੀ ਹੀ ਪ੍ਰੋਟੀਨ ਦੀ ਮਾਤਰਾਂ ਹੁੰਦੀ ਹੈ। ਇਹ ਮਾਤਰਾਂ ਹੋਰਾਂ ਭੋਜਨਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਜੇਕਰ ਤੁਸੀਂ ਰੋਟੀ ਨੂੰ ਦਹੀਂ ਜਾਂ ਹੋਰ ਪ੍ਰੋਟੀਨ ਯੁਕਤ ਭੋਜਨ ਨਾਲ ਖਾਂਦੇ ਹੋ, ਤਾਂ ਪ੍ਰੋਟੀਨ ਦੀ ਕਮੀਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਡਾ. ਅਲੋਕ ਗੁਪਤਾ ਨੇ ਦੱਸਿਆ ਕਿ ਬਾਸੀ ਰੋਟੀ ਨੂੰ ਦਹੀਂ ਜਾਂ ਮੱਖਣ ਦੇ ਨਾਲ ਖਾਣ ਨਾਲ ਇਸਦੀ ਪੌਸ਼ਟਿਕਤਾ ਵਧ ਜਾਂਦੀ ਹੈ ਅਤੇ ਇਸਦੀ ਤਾਸੀਰ ਵੀ ਠੰਡੀ ਹੁੰਦੀ ਹੈ। ਇਸ ਲਈ ਇਸਨੂੰ ਗਰਮੀਆਂ ਦੇ ਮੌਸਮ ਵਿਚ ਖਾਣਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਬਾਸੀ ਰੋਟੀ ਖਾਣ ਦਾ ਵਧੇਰੇ ਰੁਝਾਨ ਪਿੰਡਾਂ ਵਿਚ ਹੈ। ਪਿੰਡਾਂ ਵਿਚ ਬਾਸੀ ਰੋਟੀ ਖਾਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਆਸਾਨ ਅਤੇ ਸਸਤੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬਾਸੀ ਰੋਟੀ ਜਲਦੀ ਪਚ ਜਾਂਦੀ ਹੈ। ਡਾ ਅਲੋਕ ਗੁਪਤਾ ਨੇ ਦੱਸਿਆ ਹੈ ਕਿ ਜੇਕਰ ਬਾਸੀ ਰੋਟੀ ਨੂੰ ਸਹੀ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਇਸ ਵਿਚ ਬੈਕਟੀਰੀਆ ਪੈਦਾ ਹੋ ਸਕਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਖਾਸ ਕਰਕੇ ਬਰਸਾਤ ਦੇ ਮੌਸਮ ਵਿਚ ਜਦੋਂ ਨਮੀਂ ਜ਼ਿਆਦਾ ਹੁੰਦੀ ਹੈ, ਤਾਂ ਬਾਸੀ ਰੋਟੀ ਨੂੰ ਸਹੀ ਢੰਗ ਨਾਲ ਸੰਭਾਲਿਆ ਨਾ ਜਾਵੇ ਤਾਂ ਪੇਟ ਸੰਬਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Related Post